19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਈ.ਸੀ.ਏ.ਆਰ.-ਸੀਫੈਟ ਅਬੋਹਰ ਵਿਖੇ ਅਨੁਸੂਚਿਤ ਜਾਤੀ ਕਿਸਾਨਾਂ ਲਈ ਤਿੰਨ ਰੋਜ਼ਾ ਬਿਸਕੁਟ ਨਿਰਮਾਣ ਸਿਖਲਾਈ ਸਮਾਪਤ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਆਈ. ਸੀ.

Ad Position 21
No active advertisement
ਅਜੀਤ ਡੈਸਕ 20-09-2026
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਆਈ.ਸੀ.ਏ.ਆਰ.-ਸੀਫੈਟ ਖੇਤਰੀ ਕੇਂਦਰ ਅਬੋਹਰ ਵਲੋਂ ਅਨੁਸੂਚਿਤ ਜਾਤੀ ਕਿਸਾਨਾਂ ਲਈ ਐੱਸ.ਸੀ.ਐੱਸ.ਪੀ.ਯੋਜਨਾ ਤਹਿਤ ਕਰਵਾਇਆ ਗਿਆ ਤਿੰਨ ਰੋਜ਼ਾ ਬਿਸਕੁਟ ਨਿਰਮਾਣ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਸਿਖਲਾਈ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਬਿਸਕੁਟ ਨਿਰਮਾਣ ਦੀਆਂ ਵਿਗਿਆਨਕ ਤੇ ਵਿਹਾਰਕ ਤਕਨੀਕਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜ ਕੇ ਆਮਦਨ ਵਧਾਉਣ ਦੇ ਸਮਰੱਥ ਬਣਾਉਣਾ ਸੀ। ਸਿਖਲਾਈ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਬਿਸਕੁਟ ਤਿਆਰ ਕਰਨ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਤਕਨੀਕੀ ਲੈਕਚਰਾਂ ਦੇ ਨਾਲ-ਨਾਲ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਗਈ। ਭਾਗੀਦਾਰਾਂ ਨੇ ਖ਼ੁਦ ਬਿਸਕੁਟ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਹਿੱਸਾ ਲਿਆ ਤੇ ਕੱਚੇ ਮਾਲ ਦੀ ਚੋਣ, ਮਿਸ਼ਰਨ, ਆਟਾ ਗੁੰਨ੍ਹਣ, ਆਕਾਰ ਦੇਣ, ਬੇਕਿੰਗ, ਗੁਣਵੱਤਾ ਕੰਟਰੋਲ ਤੇ ਪੈਕੇਜਿੰਗ ਸਬੰਧੀ ਬਾਰੀਕੀਆਂ ਪ੍ਰਾਪਤ ਕੀਤੀਆਂ। ਪ੍ਰੋਗਰਾਮ ਦੌਰਾਨ ਡਾ.ਅਮਿੱਤ ਨਾਥ ਪ੍ਰਧਾਨ ਵਿਗਿਆਨੀ ਤੇ ਇੰਚਾਰਜ, ਖੇਤਰੀ ਕੇਂਦਰ ਅਬੋਹਰ, ਡਾ.ਅਰਵਿੰਦ ਕੁਮਾਰ ਅਹਲਾਵਤ ਇੰਚਾਰਜ, ਖੇਤੀਬਾੜੀ ਵਿਗਿਆਨ ਕੇਂਦਰ ਅਬੋਹਰ, ਡਾ.ਰੁਪਿੰਦਰ ਕੌਰ ਤੇ ਡਾ.ਮਹੇਸ਼ ਕੁਮਾਰ ਸਮੋਟਾ ਵਲੋਂ ਵੱਖ-ਵੱਖ ਵਿਸ਼ਿਆਂ ’ਤੇ ਤਕਨੀਕੀ ਭਾਸ਼ਣ ਦਿੱਤੇ ਗਏ। ਵਿਗਿਆਨੀਆਂ ਨੇ ਫੂਡ ਪ੍ਰੋਸੈਸਿੰਗ, ਉਤਪਾਦ ਦੀ ਗੁਣਵੱਤਾ, ਸਾਫ਼-ਸਫ਼ਾਈ, ਮੁੱਲ ਵਾਧਾ ਤੇ ਉਦਮਤਾ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਦੇ ਸਮਾਪਤੀ ਸਮਾਰੋਹ ਦੌਰਾਨ ਵਿਗਿਆਨੀਆਂ ਨੇ ਭਾਗੀਦਾਰਾਂ ਨੂੰ ਪ੍ਰਾਪਤ ਕੀਤੇ ਗਿਆਨ ਤੇ ਹੁਨਰ ਨੂੰ ਵਪਾਰਕ ਪੱਧਰ ’ਤੇ ਅਪਣਾ ਕੇ ਆਪਣੇ ਖ਼ੁਦ ਦੇ ਉਦਯੋਗ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਿਮੀਗੋ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ‘ਹਰ ਸੁਆਦ ਦੀ ਸ਼ੁਰੂਆਤ ਮਿੱਟੀ ਤੋਂ ਹੁੰਦੀ ਹੈ’- ਰਾਜਪਾਲ ਕਟਾਰੀਆ
Ad Position 24