20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

'ਆਪ' ਵਲੋਂ ਬਲਾਕ ਕੋਆਰਡੀਨੇਟਰ ਸਵਿਤਾ ਘਾਰੂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 24-11-2025
ਤਲਵੰਡੀ ਭਾਈ, 23 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਮਹਿਲਾ ਵਿੰਗ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਤਲਵੰਡੀ ਭਾਈ ਦੇ 'ਆਪ' ਆਗੂ ਮਾਰਸ਼ਲ ਘਾਰੂ ਦੀ ਧਰਮ ਪਤਨੀ ਸਵਿਤਾ ਘਾਰੂ ਨੂੰ ਮਹਿਲਾ ਵਿੰਗ ਦੀ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸਥਾਨਿਕ ਆਗੂਆਂ ਵਲੋਂ ਨਵੀਂ ਚੁਣੀ ਗਈ ਬਲਾਕ ਕੋਆਰਡੀਨੇਟਰ ਸਵਿਤਾ ਘਾਰੂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਆਮ ਆਦਮੀ ਪਾਰਟੀ ਤਲਵੰਡੀ ਭਾਈ ਦੀ ਵਰਕਿੰਗ ਕਮੇਟੀ ਦੇ ਚੇਅਰਮੈਨ ਡਾ. ਓਮ ਪ੍ਰਕਾਸ਼ ਸੇਠੀ ਦੀ ਅਗਵਾਈ ਹੇਠ ਇਕੱਤਰ ਹੋਏ ਆਗੂਆਂ ਵਲੋਂ ਸਵਿਤਾ ਘਾਰੂ ਦਾ ਹਾਰ ਪਾ ਕੇ ਸਨਮਾਨ ਕਰਦੇ ਹੋਏ ਮਿਠਾਈ ਖੁਆ ਕੇ ਮੁਬਾਰਕਬਾਦ ਦਿੱਤੀ ਗਈ | ਉਕਤ ਆਗੂਆਂ ਨੇ ਇਸ ਨਿਯੁਕਤੀ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਕਲਸੀ, ਗੁਲਸ਼ਨ ਮਹਿਰਾਣਾ, ਗੁਰਮੰਦਰ ਸਿੰਘ ਮਹਿਰਾ, ਸ਼ਿੰਦਰ ਹੰਸ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 2 ਦਸੰਬਰ ਨੂੰ ਐਸ. ਐਸ. ਪੀ ਦਫਤਰ ਅੱਗੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਲਈ ਮੀਟਿੰਗਾਂ ਸ਼ੁਰੂ <br/> ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਪੜੇ, ਬੂਟ ਅਤੇ ਬਰਤਨ ਵੰਡੇ <br/>
Ad Position 24