28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨਾਂ ਨੇ ਤਲਵੰਡੀ ਭਾਈ 'ਚ ਫਿਰੋਜ਼ਪੁਰ-ਲੁਧਿਆਣਾ ਰੇਲ ਮਾਰਗ 'ਤੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 06-12-2025
ਤਲਵੰਡੀ ਭਾਈ, 5 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਮੋਰਚੇ ਵਲੋਂ ਰੇਲ ਆਵਾਜਾਈ ਠੱਪ ਕਰਨ ਦੇ ਦਿੱਤੇ ਗਏ ਸੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਲੋਂ ਸੀਨੀਅਰ ਆਗੂ ਗੁਰਭਾਗ ਸਿੰਘ ਮਰੂੜ ਦੀ ਅਗਵਾਈ ਹੇਠ ਅੱਜ ਇੱਥੇ ਫਿਰੋਜਪੁਰ-ਲੁਧਿਆਣਾ ਰੇਲ ਮਾਰਗ 'ਤੇ ਸਥਾਨਿਕ ਰੇਲਵੇ ਸਟੇਸ਼ਨ 'ਤੇ ਧਰਨਾ ਮਾਰ ਕੇ ਰੇਲ ਆਵਾਜਾਈ ਠੱਪ ਕੀਤੀ ਗਈ | ਇਸ ਮੌਕੇ ਪੁਲਿਸ ਵਲੋਂ ਜਥੇਬੰਦੀ ਦੇ ਆਗੂ ਗੁਰਭਾਗ ਸਿੰਘ ਮਰੂੜ ਨੂੰ ਚੱਲਦੇ ਧਰਨੇ ਦੌਰਾਨ ਹਿਰਾਸਤ ਵਿਚ ਲੈਂਦੇ ਹੋਏ ਧਰਨਾ ਖ਼ਤਮ ਕਰਵਾ ਦਿੱਤਾ ਗਿਆ | ਧਰਨੇ ਮੌਕੇ ਵਿਚਾਰ ਸਾਂਝੇ ਕਰਦਿਆਂ ਗੁਰਭਾਗ ਸਿੰਘ ਮਰੂੜ ਨੇ ਕਿਹਾ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਲਾਗੂ ਕੀਤਾ ਜਾ ਰਿਹਾ ਹੈ ਜਦਕਿ ਲੋਕਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨਾਂ 'ਤੇ ਜਬਰੀ ਪ੍ਰੀਪੇਡ ਮੀਟਰ ਲਗਾ ਕੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਅਤੇ ਜਨਤਕ ਜਾਇਦਾਦਾਂ ਨੂੰ ਲਗਾਤਾਰ ਵੇਚਿਆ ਜਾ ਰਿਹਾ | ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਸੰਘਰਸ਼ ਵਿੱਢਿਆ ਗਿਆ ਅਤੇ ਇਸ ਸੰਘਰਸ਼ ਉਦੋਂ ਜਾਰੀ ਰਹੇਗਾ ਜਦੋਂ ਤੱਕ ਸਰਕਾਰਾਂ ਵਲੋਂ ਲੁੱਟ ਖਸੁੱਟ ਕਰਨ ਵਾਲੀਆਂ ਨੀਤੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ | ਇਸ ਦੌਰਾਨ ਫ਼ਿਰੋਜ਼ਪੁਰ ਦਿਹਾਤੀ ਦੇ ਉਪ ਪੁਲਿਸ ਕਪਤਾਨ ਕਰਨ ਸ਼ਰਮਾ, ਥਾਣਾ ਤਲਵੰਡੀ ਭਾਈ ਦੇ ਮੁੱਖੀ ਜਸਵਿੰਦਰ ਸਿੰਘ ਨੇ ਰੇਲਵੇ ਟਰੈਕ 'ਤੇ ਲਗਾਏ ਗਏ ਧਰਨੇ ਦੌਰਾਨ ਕਿਸਾਨਾਂ ਨੂੰ ਕਿਹਾ ਨੂੰ ਕਿਹਾ ਕਿ ਰੇਲ ਆਵਾਜਾਈ ਠੱਪ ਕਰਨਾ ਗੈਰ ਕਾਨੂੰਨੀ ਹੈ ਅਤੇ ਜਥੇਬੰਦੀ ਆਪਣਾ ਧਰਨਾ ਸਮਾਪਤ ਕਰ ਦੇਵੇ | ਜਿਸ ਦੌਰਾਨ ਕਿਸਾਨ ਆਗੂਆਂ ਵਲੋਂ ਧਰਨਾ ਚੁੱਕ ਕੇ ਰੇਲ ਆਵਾਜਾਈ ਬਹਾਲ ਕਰਨ ਤੋਂ ਇਨਕਾਰ ਕੀਤੇ ਜਾਣ ਉਪਰੰਤ ਪੁਲਿਸ ਵਲੋਂ ਜਥੇਬੰਦੀ ਦੇ ਆਗੂ ਗੁਰਭਾਗ ਸਿੰਘ ਮਰੂੜ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਉਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦੌਰਾਨ ਕਿਸਾਨ ਆਗੂਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਗੁਲਜ਼ਾਰ ਸਿੰਘ ਗੋਗੋਆਣੀ, ਸਤਵੀਰ ਕੌਰ ਝਤਰੇ, ਗੁਰਜੰਟ ਸਿੰਘ ਲਹਿਰਾ, ਰਤਨ ਸਿੰਘ ਭਾਂਗਰ, ਛਿੰਦਰ ਸਿੰਘ ਕੋਟ ਕਰੋੜ, ਜਸਵੀਰ ਸਿੰਘ ਸੁਲਾਨੀ, ਪ੍ਰਗਟ ਸਿੰਘ ਮਹੀਂਆਂ ਵਾਲਾ ਕਲਾਂ, ਅਮਰਜੀਤ ਸਿੰਘ ਮਨਸੂਰਵਾਲ, ਸੁਖਦੇਵ ਸਿੰਘ ਤਲਵੰਡੀ, ਸੰਜੀਵ ਸਿੰਘ ਤਲਵੰਡੀ ਭਾਈ, ਸਤਨਾਮ ਸਿੰਘ, ਯਾਦਵੀਰ ਸਿੰਘ ਠੇਠਰ ਕਲਾਂ, ਗੁਰਵਿੰਦਰ ਸਿੰਘ ਠੇਠਰ ਕਲਾਂ, ਰਾਜਵੀਰ ਸਿੰਘ ਝਤਰੇ, ਪਰਮਜੀਤ ਕੌਰ ਮੁੱਦਕੀ, ਕਰਨੈਲ ਸਿੰਘ ਸਾਧੂਵਾਲਾ ਤੋਂ ਇਲਾਵਾ ਹੋਰ ਕਈ ਕਿਸਾਨ ਮਜ਼ਦੂਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਦੀ ਆਮਦ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਘੇਰਿਆ ਮੱਲਾਂਵਾਲਾ ਦਾ ਰੇਲਵੇ ਟਰੈਕ <br/>
Ad Position 24