ਜ਼ੀਰਾ 5 ਦਸੰਬਰ (ਹਰਜੀਤ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੀਰਾ ਦੇ ਪੀ.ਐਮ ਸ਼©ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਵਿਖੇ ਕੈਰੀਅਰ ਗਾਈਡੈਂਸ ਅਤੇ ਕੌਂਸਲਿੰਗ ਦੇ ਤਹਿਤ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਮਾਸ ਕਾਉਸਲਿੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਮਾਸ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਦੱਸਿਆ ਗਿਆ ਕਿ ਦਸਵੀਂ ਅਤੇ ਬਾਰ੍ਹਵੀਂ ਪਾਸ ਕਰਨ ਉਪਰੰਤ ਉਹ ਕਿਹੜੇ ਕਿਹੜੇ ਵਿਸ਼ੇ ਰੱਖ ਕੇ ਅਗਲੇਰੀ ਉਚੇਰੀ ਸਿੱਖਿਆ ਹਾਸਲ ਕਰ ਸਕਦੇ ਹਨ ਅਤੇ ਵੱਖ-ਵੱਖ ਪ੍ਰੋਫੈਸ਼ਨਲ ਕੋਰਸਾਂ ਨੂੰ ਕਰਕੇ ਉਹ ਆਪਣੇ ਭਵਿੱਖ ਵਿਚ ਕਿਵੇਂ ਸਫਲਤਾ ਹਾਸਿਲ ਕਰ ਸਕਦੇ ਹਨ | ਅਧਿਆਪਕਾਂ ਨੇ ਕਿਹਾ ਕਿ ਅੱਜ ਕੱਲ੍ਹ ਦੇ ਯੁੱਗ ਵਿਚ ਵਿਦਿਆਰਥੀਆਂ ਵਿਚ ਆਪਣੇ ਪੜ੍ਹਾਈ ਦੇ ਨਾਲ ਨਾਲ ਆਪਣੇ ਕੈਰੀਅਰ ਦੇ ਪ੍ਰਤੀ ਬਹੁਤ ਵਾਰੀ ਅਕਸਰ ਕਈ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ ਕਿ ਉਹ ਕਿਹੜੇ ਕੋਰਸਾਂ ਨੂੰ ਅਪਣਾ ਕੇ ਆਉਣ ਸਮੇਂ ਵਿੱਚ ਕਾਮਯਾਬ ਹੋ ਸਕਦੇ ਹਨ | ਇਸ ਮਾਸ ਕਾਊਾਸਲਿੰਗ ਪ੍ਰੋਗਰਾਮ ਨੂੰ ਸਕੂਲ ਕੈਰੀਅਰ ਗਾਈਡੈਂਸ ਅਤੇ ਕੌਂਸਲਿੰਗ ਇੰਚਾਰਜ ਗੁਲਸ਼ਨ ਕੁਮਾਰ (ਕੰਪਿਊਟਰ ਫੈਕਲਟੀ) ਅਤੇ ਪਾਰਟ ਟਾਈਮ ਸਕੂਲ ਕਾਉਂਸਲਰ ਜਸ਼ਨ ਸਚਦੇਵਾ ਦੀ ਅਗਵਾਈ ਹੇਠ ਨੇਪਰੇ ਚਾੜਿ੍ਹਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਸੁਖਵਿੰਦਰ ਸਿੰਘ , ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ ਸ਼੍ਰੀਮਤੀ ਅਰਚਨਾ ਅਰੋੜਾ ਅਤੇ ਗੁਲਸ਼ਨ ਕੁਮਾਰ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ |