26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵੋਟਾਂ ਪਿੱਛੇ ਆਪਸੀ ਭਾਈਚਾਰਕ ਸਾਂਝ ਨੂੰ ਨਾ ਤੋੜਿਆ ਜਾਵੇ: ਸਰਦੂਲ ਮਰਖਾਈ <br/>

Ad Position 21
No active advertisement
ਅਜੀਤ ਡੈਸਕ 06-12-2025
ਜ਼ੀਰਾ, 5 ਦਸੰਬਰ (ਹਰਜੀਤ ਸਿੰਘ ਗਿੱਲ)-ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਪੈਣ ਵਾਲੀਆਂ ਵੋਟਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਮੌਕੇ ਆਪਸ ਵਿਚ ਹੋਈਆਂ ਝੜਪਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਸਾਬਕਾ ਸਰਪੰਚ ਸਰਦੂਲ ਸਿੰਘ ਗਿੱਲ ਮਰਖਾਈ ਪ੍ਰਧਾਨ ਨੰਬਰਦਾਰ ਯੂਨੀਅਨ (ਗ਼ਾਲਿਬ) ਤਹਿਸੀਲ ਜ਼ੀਰਾ ਨੇ ਕਿਹਾ ਕਿ ਸਾਨੂੰ ਚੋਣਾਂ ਲੜਨ ਪਿੱਛੇ ਸਿਆਸੀ ਲੀਡਰਾਂ ਪਿੱਛੇ ਲੱਗ ਕੇ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜਨਾ ਨਹੀਂ ਚਾਹੀਦਾ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਚੋਣਾਂ ਤਾਂ ਕਿਸੇ ਨਾ ਕਿਸੇ ਰੂਪ ਵਿਚ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਲੋਕਾਂ ਦੀਆਂ ਆਪਸ ਵਿਚ ਇਨ੍ਹਾਂ ਵੋਟਾਂ ਪਿੱਛੇ ਪਈਆਂ ਦੁਸ਼ਮਣੀਆਂ ਜ਼ਿੰਦਗੀ ਭਰ ਨਹੀਂ ਮਿਟਦੀਆਂ | ਉਨ੍ਹਾਂ ਕਿਹਾ ਕਿ ਸਾਨੂੰ ਬੀਤੇ ਤੋਂ ਸਬਕ ਸਿੱਖ ਕੇ ਅੱਗੇ ਵਾਸਤੇ ਰਲ ਕੇ ਚੱਲਣਾ ਚਾਹੀਦਾ ਹੈ | ਸਰਦੂਲ ਸਿੰਘ ਗਿੱਲ ਨੇ ਆਉਂਦੀ 14 ਦਸੰਬਰ ਨੂੰ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਸ਼ਾਂਤਮਈ ਰਹਿ ਕੇ ਆਪੋ ਆਪਣੇ ਵੋਟ ਅਧਿਕਾਰ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦੀ ਵੋਟਰਾਂ ਨੂੰ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸਕੂਲ ਜ਼ੀਰਾ ਦੀ ਬੱਲੇ ਬੱਲੇ-2 ਸੋਨੇ ਦੇ ਤੇ 4 ਕਾਂਸੀ ਦੇ ਤਗਮੇ... ਅਗਲੀ ਖ਼ਬਰ ਵਿਦਿਆਰਥੀਆਂ ਨੂੰ ਭਵਿੱਖ ਬਾਰੇ ਜਾਗਰੂਕ ਕਰਨ ਲਈ ਕੌਂਸਲਿੰਗ ਪ੍ਰੋਗਰਾਮ ਕਰਵਾਇਆ
Ad Position 24