25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਦੇ ਇਤਿਹਾਸ ’ਚ 27 ਨੂੰ ਪਹਿਲੀ ਵਾਰ ਸਾਰੇ ਸਰਕਾਰੀ ਮਹਿਕਮੇ ਆਪਣੇ ਦਫ਼ਤਰ ਬੰਦ ਰੱਖਣਗੇ-ਭੁੱਲਰ,ਸੁੱਖੇਵਾਲਾ

ਜ਼ੀਰਾ,25 ਅਗਸਤ (ਰਜਨੀਸ਼ ਕਥੂਰੀਆ)-ਪੀ. ਐਸ.

Ad Position 21
No active advertisement
ਅਜੀਤ ਡੈਸਕ 26-08-2026
ਜ਼ੀਰਾ,25 ਅਗਸਤ (ਰਜਨੀਸ਼ ਕਥੂਰੀਆ)-ਪੀ.ਐਸ.ਈ.ਬੀ.ਇੰਪਲਾਈਜ਼ ਫੈੱਡਰੇਸ਼ਨ ਏਟਕ ਦੇ ਸੀਨੀਅਰ ਆਗੂਆਂ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਪਹਿਲਾਂ ਆਪਣੇ ਆਪਣੇ ਮਹਿਕਮੇ ਅੰਦਰ ਸੰਘਰਸ਼ ਕਰਦੀਆਂ ਰਹੀਆਂ ਹਨ , ਪਰ ਇਤਿਹਾਸ ’ਚ ਪਹਿਲੀ ਵਾਰ ਹੋਵੇਗਾ ਜਦੋਂ ਇਸ ਸਰਕਾਰ ਦੇ ਕਾਰਜਕਾਲ ਵਿਚ ਪੰਜਾਬ ਵਿਚ ਸਾਰੇ ਮਹਿਕਮੇ ਆਪਣੇ-ਆਪਣੇ ਦਫਤਰ 27 ਅਗਸਤ ਨੂੰ ਬੰਦ ਰੱਖ ਕੇ ਪੰਜਾਬ ਬੰਦ ਦੇ ਸੱਦੇ ਵਿਚ ਯੋਗਦਾਨ ਪਾਉਣਗੇ। ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ ਅਤੇ ਲਖਵੀਰ ਸਿੰਘ ਸੁੱਖੇਵਾਲਾ ਨੇ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਇਸ ਸਰਕਾਰ ਦਾ ਕਾਰਜਕਾਲ ਸਮਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਰਿਹਾ ਹੈ। ਉਹਨਾ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰੀ ਪੈਟਰਨ ਤੇ ਡੀ.ਏ. ਰੋਕਣ ਸਬੰਧੀ ਸਰਕਾਰ ਹਾਈਕੋਰਟ ਵਿੱਚ ਜਾ ਕੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੇ ਜਖਮਾਂ ’ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਮੰਡਲ ਦੇ ਮੁਲਾਜ਼ਮ ਵੀ ਆਪਣੇ ਆਪਣੇ ਦਫਤਰਾਂ ਨੂੰ ਜਿੰਦਰਾ ਲਗਾ ਕੇ ਬੰਦ ਰੱਖ ਕੇ ਦਿੱਤੇ ਗਏ ਬੰਦ ਦੇ ਸੱਦੇ ਨੂੰ ਸਫਲ ਬਣਾਉਣਗੇ। ਉਹਨਾ ਸਾਰੇ ਦਫਤਰਾਂ ਦੇ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੰਦ ਦੌਰਾਨ ਦਫਤਰਾਂ ਦੇ ਅੱਗੇ ਗੇਟ ਰੈਲੀਆਂ ਕੀਤੀਆਂ ਜਾਣ। ਇਸ ਸਮੇਂ ਡਵੀਜਨ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ,ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ,ਸਰਕਲ ਪ੍ਰਧਾਨ ਪੈਨਸ਼ਨਰ ਸੁਖਦੇਵ ਸਿੰਘ ਬੱਗੀ ਪਤਨੀ,ਸੁਰਜੀਤ ਸਿੰਘ ਗਿੱਲ,ਸਵਰਨ ਸਿੰਘ ਜੇ.ਈ., ਜਸਵੰਤ ਸਿੰਘ ਸਰਾਂ ਅਤੇ ਮੋਹਨ ਸਿੰਘ ਗਾਦੜੀਵਾਲਾ ਆਦਿ ਆਗੂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦਾ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਅੱਗੇ ਧਰਨਾ 31 ਨੂੰ ਅਗਲੀ ਖ਼ਬਰ ਮਕਾਨ ਦੇ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਚੋਰੀ
Ad Position 24