23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਗਰ ਨਿਗਮ ਅਬੋਹਰ ਵਿਚ ਸਥਾਈ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਵੇ-ਅਸ਼ੋਕ ਕੁਮਾਰ ਵਾਟਸ <br/>

Ad Position 21
No active advertisement
ਅਜੀਤ ਡੈਸਕ 06-12-2025
ਅਬੋਹਰ, 5 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸੇਵਾਮੁਕਤ ਮਿਊਾਸੀਪਲ ਕਰਮਚਾਰੀ ਭਲਾਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਅਬੋਹਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਸੰਬੰਧੀ ਨਗਰ ਨਿਗਮ ਵਿਭਾਗ ਚੰਡੀਗੜ੍ਹ ਦੇ ਪ੍ਰਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਲਿਖਿਆ ਹੈ | ਜਿਸ ਵਿਚ ਪੈਨਸ਼ਨਾਂ ਰਾਹੀਂ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਮੰਗ ਕੀਤੀ ਹੈ ਕਿ ਨਵੰਬਰ ਮਹੀਨੇ ਦੀ ਉਨ੍ਹਾਂ ਦੀ ਪੈਨਸ਼ਨ ਜਲਦੀ ਜਾਰੀ ਕੀਤੀ ਜਾਵੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਸ਼ੋਕ ਕੁਮਾਰ ਵਾਟਸ ਨੇ ਭੇਜੇ ਪੱਤਰ ਵਿਚ ਕਿਹਾ ਕਿ ਨਗਰ ਨਿਗਮ ਵਿਭਾਗ ਨੇ 28 ਨਵੰਬਰ 2025 ਨੂੰ ਸੇਵਾਮੁਕਤ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਪੈਨਸ਼ਨ ਦੇਣ ਲਈ ਜ਼ਰੂਰੀ ਫ਼ੰਡ ਨਗਰ ਨਿਗਮ ਅਬੋਹਰ ਨੂੰ ਭੇਜੇ ਸਨ ਅਤੇ ਲਿਖਿਆ ਸੀ ਕਿ ਇਹ ਪੈਨਸ਼ਨ ਤੁਰੰਤ ਸੇਵਾਮੁਕਤ ਕਰਮਚਾਰੀਆਂ ਦੇ ਖਾਤਿਆਂ ਵਿਚ ਭੇਜੀ ਜਾਵੇ ਪਰ ਲਗਭਗ ਇਕ ਹਫ਼ਤੇ ਬਾਅਦ ਵੀ ਅਜੇ ਤੱਕ ਪੈਨਸ਼ਨ ਨਹੀਂ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਬੋਹਰ ਨਗਰ ਨਿਗਮ ਵਿਚ ਕੁਲ 180 ਸੇਵਾਮੁਕਤ ਕਰਮਚਾਰੀ ਹਨ | ਜਿਨ੍ਹਾਂ ਵਿਚੋਂ ਬਹੁਤ ਸਾਰੇ ਬਹੁਤ ਬਜ਼ੁਰਗ ਹਨ ਅਤੇ ਕਈ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹਨ ਤੇ ਰੋਜ਼ੀ-ਰੋਟੀ ਲਈ ਪੈਨਸ਼ਨ 'ਤੇ ਨਿਰਭਰ ਹਨ | ਸਮੇਂ ਸਿਰ ਪੈਨਸ਼ਨ ਨਾ ਆਉਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਸ਼ੋਕ ਵਾਟਸ ਨੇ ਦੱਸਿਆ ਕਿ ਸਰਕਾਰ ਵਲੋਂ 29 ਜੁਲਾਈ 2025 ਨੂੰ ਅਦਾਲਤੀ ਮਾਮਲਿਆਂ ਦੇ ਨਿਪਟਾਰੇ ਲਈ ਭੇਜੀ ਗਈ 13345086 ਦੀ ਵਿਸ਼ੇਸ਼ ਗਰਾਂਟ ਅਜੇ ਤੱਕ ਸੇਵਾਮੁਕਤ ਕਰਮਚਾਰੀਆਂ ਦੇ ਖਾਤਿਆਂ ਵਿਚ ਤਬਦੀਲ ਨਹੀਂ ਕੀਤੀ ਗਈ ਹੈ | ਜਿਸ ਕਾਰਨ ਕਰਮਚਾਰੀਆਂ ਵਿਚ ਗ਼ੁੱਸਾ ਹੈ | ਉਨ੍ਹਾਂ ਕਿਹਾ ਕਿ ਤੁਹਾਡੇ ਵਿਭਾਗ ਨੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਦਾ ਚਾਰਜ ਦਿੱਤਾ ਹੈ ਪਰ ਉਨ੍ਹਾਂ ਨੂੰ ਨਗਰ ਨਿਗਮ ਦੇ ਕੰਮ ਵਿਚ ਕੋਈ ਦਿਲਚਸਪੀ ਨਹੀਂ ਹੈ | ਉਹ ਮਹੀਨਿਆਂ ਤੱਕ ਨਗਰ ਨਿਗਮ ਦੀ ਡਾਕ ਦੀ ਪ੍ਰਕਿਰਿਆ ਨਹੀਂ ਕਰਦੇ | ਜਿਸ ਕਾਰਨ ਸੇਵਾਮੁਕਤ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ਕਾਫ਼ੀ ਅਸੁਵਿਧਾ ਹੁੰਦੀ ਹੈ | ਉਨ੍ਹਾਂ ਸੰਸਥਾ ਵਿਭਾਗ ਤੋਂ ਮੰਗ ਕੀਤੀ ਕਿ ਅਬੋਹਰ ਨਗਰ ਨਿਗਮ ਵਿਚ ਇਕ ਸਥਾਈ ਕਮਿਸ਼ਨਰ ਨਿਯੁਕਤ ਕੀਤਾ ਜਾਵੇ ਤਾਂ ਜੋ ਕਰਮਚਾਰੀਆਂ ਦੀਆਂ ਨਵੰਬਰ ਮਹੀਨੇ ਦੀਆਂ ਪੈਨਸ਼ਨ ਅਤੇ ਗ੍ਰੈਚੁਟੀ ਵਿਚ ਅੰਤਰ ਜੋ ਕਿ ਵਿਭਾਗ ਵਲੋਂ ਵਿਸ਼ੇਸ਼ ਗਰਾਂਟ ਭੇਜੀ ਗਈ ਹੈ | ਉਸ ਨੂੰ ਤੁਰੰਤ ਵੰਡਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਕਿਸਾਨਾਂ ਦਾ ਰੇਲ ਰੋਕੋ ਪ੍ਰੋਗਰਾਮ ਪੁਲਿਸ ਨੇ ਕੀਤਾ ਅਸਫਲ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਵਿਖੇ ਨਾਅਰਾ ਲੇਖਣ ਮੁਕਾਬਲੇ ਦਾ ਆਯੋਜਨ <br/>
Ad Position 24