ਮੰਡੀ ਲਾਧੂਕਾ, 5 ਦਸੰਬਰ (ਰਾਕੇਸ਼ ਛਾਬੜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿਚ ਮੰਡੀ ਦੇ ਰੇਲਵੇ ਸਟੇਸ਼ਨ ਤੇ ਰੋਲ ਰੋਕਣ ਦਾ ਪ੍ਰੋਗਰਾਮ ਸੀ, ਜਿਸ ਨੂੰ ਫ਼ਾਜ਼ਿਲਕਾ ਦੀ ਪੁਲਿਸ ਵਲੋਂ ਅਸਫਲ ਕਰ ਦਿੱਤਾ ਗਿਆ ਹੈ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਬਿਜਲੀ ਸੋਧ ਬਿੱਲ 2025 ਅਤੇ ਹੋਰ ਮੰਗਾਂ ਨੂੰ ਮੁੱਖ ਰੱਖਦੇ ਹੋਏ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਅੱਜ ਰੇਲ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਦੇ ਚੱਲਦੇ ਫ਼ਾਜ਼ਿਲਕਾ ਪੁਲਿਸ ਪ੍ਰਸ਼ਾਸਨ ਵਲੋਂ ਵਲੋਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਪਰ ਕਿਸਾਨ ਤੈਅ ਪ੍ਰੋਗਰਾਮ ਦੇ ਅਨੁਸਾਰ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਰੇਲ ਰੋਕਣ ਵਿਚ ਅਸਫਲ ਰਹੇ | ਇਸ ਦੌਰਾਨ ਸਬ-ਡਵੀਜ਼ਨ ਫ਼ਾਜ਼ਿਲਕਾ ਦੇ ਡੀ ਐੱਸ ਪੀ ਬਲਵਿੰਦਰ ਸਿੰਘ, ਪਾਵਰ ਕਾਮ ਦੇ ਐੱਸ ਡੀ ਓ ਚਰਨਜੀਤ ਸਿੰਘ, ਚੌਕੀ ਮੁਖੀ ਏ ਐੱਸ ਆਈ ਕੇਵਲ ਕ੍ਰਿਸ਼ਨ ਵਿੱਜ ਅਤੇ ਪਾਵਰ ਕਾਮ ਦੇ ਜੇ ਈ ਰਜਿੰਦਰ ਪਾਲ ਸਿੰਘ ਸਵੇਰੇ 9 ਵਜੇ ਤੋ ਲੈ ਕੇ ਸ਼ਾਮ ਦੇ 4 ਵਜੇ ਤੱਕ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਤਾਇਨਾਤ ਰਹੇ ਅਤੇ ਮੰਡੀ ਦੇ ਰੇਲਵੇ ਸਟੇਸ਼ਨ ਤੋਂ ਗੱਡੀਆਂ ਆਪਣੇ ਤੈਅ ਸਮੇਂ ਅਨੁਸਾਰ ਚਲਦੀਆਂ ਰਹੀਆਂ |