05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡੀ.ਟੀ.ਐੱਫ. ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਬੀ.ਐੱਲ.ਓਜ਼ ਦੀ ਚੋਣ ਡਿਊਟੀ ਲਗਾਉਣ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 07-12-2025
ਫ਼ਿਰੋਜ਼ਪੁਰ, 6 ਦਸੰਬਰ (ਨਿੱਜੀ ਪੱਤਰ ਪ੍ਰੇਰਕ)-ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਬੀ.ਐੱਲ.ਓਜ਼ ਦੀਆਂ ਇਲੈੱਕਸ਼ਨ ਡਿਊਟੀਆਂ ਲਗਾਉਣਾ ਅਤਿ ਮੰਦਭਾਗਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਟੀ.ਐਫ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ ਅਤੇ ਪ੍ਰੈੱਸ ਸਕੱਤਰ ਹੀਰਾ ਸਿੰਘ ਤੂਤ ਨੇ ਸਾਥੀਆਂ ਸਮੇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਕਿਉਂਕਿ ਇਸ ਵਾਰ ਵਿਧਵਾ, ਪ੍ਰਸੂਤਾ ,ਗਰਭਵਤੀ ਅਤੇ ਅਣ-ਵਿਆਹੁਤਾ ਮਹਿਲਾ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਲਗਾਈਆਂ ਗਈਆਂ ਹਨ | ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ ਵਲੋਂ ਸਾਰਾ ਸਾਲ ਆਪਣੇ ਬੂਥ 'ਤੇ ਵੋਟਾਂ ਬਣਾਉਣ, ਵੋਟਾਂ ਕੱਟਣ ਅਤੇ ਵੋਟਾਂ ਸੋਧਣ ਦਾ ਕੰਮ ਲਗਾਤਾਰਤਾ ਵਿਚ ਕੀਤਾ ਜਾਂਦਾ ਹੈ |ਇਸੇ ਤਹਿਤ ਹੀ ਬੀ.ਐੱਲ.ਓਜ ਵਲੋਂ ਰੋਜ਼ਾਨਾ ਬੀ.ਐੱਲ ਐਪ ਵਿਚ ਪੈਂਡੇਸੀ ਅਤੇ ਬੁੱਕ ਏ ਕਾਲ ਕਲੀਅਰ ਕਰਨ ਦੇ ਪ੍ਰਸ਼ਾਸਨ ਵਲੋਂ ਸਖ਼ਤ ਆਦੇਸ਼ ਹਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਲੈੱਕਸ਼ਨ ਕਮਿਸ਼ਨ ਆਫ਼ ਇੰਡੀਆ ਵਲੋਂ (ਸਪੈਸ਼ਲ ਇੰਟਨਸਿਵ ਰਵੀਜ਼ਨ)ਦਾ ਕੰਮ ਵੀ ਕਈ ਮੁਸ਼ਕਲਾਂ ਹੋਣ ਦੇ ਬਾਵਜੂਦ ਬੀ.ਐੱਲ.ਓਜ਼ ਵਲੋਂ ਬੜੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ | ਇਸ ਦੇ ਬਾਵਜੂਦ ਇਹਨਾਂ ਚੋਣਾਂ ਵਿਚ ਵੀ ਬੀ ਐੱਲ ਓਜ ਦੀ ਚੋਣ ਡਿਊਟੀ ਲਗਾਉਣਾ ਸਰਾਸਰ ਧੱਕਾ ਹੈ | ਜਥੇਬੰਦੀ ਆਗੂਆਂ ਅਮਿਤ ਸ਼ਰਮਾ, ਦਵਿੰਦਰ ਨਾਥ, ਸਰਬਜੀਤ ਸਿੰਘ ਭਾਵੜਾ, ਰਾਜ ਕੁਮਾਰ ਮਹਿਰੋਕ ,ਅਮਿਤ ਕੰਬੋਜ, ਹੀਰਾ ਸਿੰਘ ਤੂਤ, ਮਨੋਜ ਕੁਮਾਰ, ਸਵਰਨ ਸਿੰਘ, ਨਰਿੰਦਰ ਜੰਮੂ, ਰਾਮ ਕੁਮਾਰ ,ਹਰਜਿੰਦਰ ਜਨੇਰ, ਵਿਕਰਮ ਜੀਤ, ਸਵਰਨ ਸਿੰਘ, ਅਨਿਲ ਧਵਨ , ਗਗਨ ਮਿੱਤਲ ,ਸੰਦੀਪ ਕੁਮਾਰ (ਮੱਖੂ), ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਨ ਕੰਬੋਜ, ਗੁਰਦਰਸ਼ਨ ਸਿੰਘ, ਮੁਖ਼ਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ, ਅਰਵਿੰਦ ਗਰਗ,ਇੰਦਰ ਸਿੰਘ ਸੰਧੂ,ਵਰਿੰਦਰਪਾਲ ਸਿੰਘ,ਕਿਰਪਾਲ ਸਿੰਘ ,ਹਰਵਿੰਦਰ ਸਿੰਘ ਆਦਿ ਨੇ ਵੀ ਪ੍ਰਸ਼ਾਸਨ ਵਲੋਂ ਬੀ ਐੱਲ ਓਜ ਦੀਆਂ ਇਲੈੱਕਸ਼ਨ ਡਿਊਟੀਆਂ ਦੀ ਨਿੰਦਾ ਕਰਦਿਆਂ ਇਲੈੱਕਸ਼ਨ ਡਿਊਟੀ ਤੋਂ ਫ਼ਾਰਗ ਕਰਨ ਅਤੇ ਕਰੋਨਿਕ ਡੀ.ਸੀਜ਼, ਵਿਧਵਾ, ਪ੍ਰਸੂਤਾ ,ਗਰਭਵਤੀ ਅਤੇ ਅਣ-ਵਿਆਹੁਤਾ ਮਹਿਲਾ ਮੁਲਾਜ਼ਮਾਂ ਅਤੇ ਕਪਲ ਕੇਸਾਂ ਵਿਚ ਵੀ ਚੋਣ ਡਿਊਟੀ ਤੋਂ ਰਾਹਤ ਦੇਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਘੱਲ ਖ਼ੁਰਦ ਦੇ 23 ਜ਼ੋਨਾਂ ਲਈ 69 ਉਮੀਦਵਾਰ ਚੋਣ ਮੈਦਾਨ 'ਚ ਅਗਲੀ ਖ਼ਬਰ ਰਮਨਦੀਪ ਕੌਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋੜਕੀ ਅੰਧੇ ਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ
Ad Position 24
No active advertisement