ਫ਼ਿਰੋਜ਼ਸ਼ਾਹ, 6 ਦਸੰਬਰ (ਸਰਬਜੀਤ ਸਿੰਘ ਧਾਲੀਵਾਲ)-14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾ ਲਈ ਸਾਰੀਆਂ ਪਾਰਟੀਆਂ ਨੇ ਪੂਰੇ ਕਮਰਕੱਸੇ ਕੱਸ ਲਏ ਹਨ | ਇਤਿਹਾਸਕ ਕਸਬਾ ਫ਼ਿਰੋਜ਼ਸ਼ਾਹ ਜੋਨ ਵਿਚ ਜ਼ਿਲ੍ਹਾ ਪ੍ਰੀਸ਼ਦ ਲਈ ਤਿੰਨ ਧੜੱਲੇਦਾਰ ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਆਪੋ ਆਪਣੀ ਜਿੱਤ ਲਈ ਪੂਰੇ ਆਸਵਾਨ ਹਨ | ਮੁੱਦਕੀ ਵਾਸੀ ਗੁਰਪ੍ਰੀਤ ਸਿੰਘ ਸੇਖੋਂ ਜੋ ਲੰਬਾ ਸਮਾਂ ਜੇਲ੍ਹ ਵਿਚ ਗੁਜ਼ਾਰ ਚੱੁਕੇ ਹਨ ਅਤੇ ਹੁਣ ਮੱੁਖ ਧਾਰਾ ਵਿਚ ਆ ਬਤੌਰ ਸਮਾਜ ਸੇਵੀ ਆਪਣਾ ਨਾਮ ਬਣਾ ਰਹੇ ਹਨ, ਨੇ ਇਸ ਜੋਨ ਤੋਂ ਆਪਣੀ ਪਤਨੀ ਕੁਲਜੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਆਮ ਆਦਮੀ ਪਾਰਟੀ ਵਲੋਂ ਇਸ ਸੀਟ ਦੀ ਮਹੱਤਤਾ ਨੂੰ ਦੇਖਦਿਆਂ ਪਾਰਟੀ ਦੇ ਪੁਰਾਣੇ ਆਗੂ ਗੁਰਪ੍ਰੀਤ ਸਿੰਘ ਗੋਰਾ ਵਾਸੀ ਫ਼ਿਰੋਜ਼ਸ਼ਾਹ ਦੀ ਪਤਨੀ ਗੁਰਿੰਦਰ ਕੌਰ ਨੂੰ ਟਿਕਟ ਦਿੱਤੀ ਹੈ | ਗੋਰਾ ਪਾਰਟੀ ਦਾ ਪੁਰਾਣਾ ਆਗੂ ਹੈ | ਹਲਕਾ ਵਿਧਾਇਕ ਰਜਨੀਸ਼ ਦਹੀਯਾ ਅਤੇ ਪਾਰਟੀ ਲੀਡਰਸ਼ਿਪ ਦਾ ਉਸ ਨੂੰ ਪੂਰਾ ਸਮਰਥਨ ਹਾਸਲ ਹੈ | ਕਾਂਗਰਸ ਪਾਰਟੀ ਵਲੋਂ ਪੁਰਾਣੇ ਆਗੂ ਜਗਸ਼ੀਰ ਸਿੰਘ ਖੋਸਾ ਕੋਟ ਕਰੋੜ ਦੀ ਪਤਨੀ ਗੁਰਮੀਤ ਕੌਰ ਨੂੰ ਟਿਕਟ ਦਿੱਤੀ ਹੈ | ਖੋਸਾ ਹਲਕਾ ਇੰਚਾਰਜ ਆਸ਼ੂ ਬੰਗੜ ਦੇ ਨਜ਼ਦੀਕੀ ਹਨ ਅਤੇ ਪੁਰਾਣੇ ਨਵੇਂ ਸਭ ਕਾਂਗਰਸੀ ਆਗੂਆਂ ਦਾ ਸਮਰਥਨ ਹਾਸਲ ਹੈ | ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ | ਹਲਕਾ ਫ਼ਿਰੋਜਪੁਰ ਦਿਹਾਤੀ ਦੇ ਵਿਚਕਾਰ ਪੈਂਦੇ ਜੋਨ ਫ਼ਿਰੋਜ਼ਸ਼ਾਹ ਵਿਚ ਇਕ ਵੱਡਾ ਮੁਕਾਬਲਾ ਦੇਖਣ ਲਈ ਲੋਕਾਂ ਦੀ ਬਹੁਤ ਉਤਸੁਕਤਾ ਹੈ ਭਾਵੇਂ ਜਿੱਤ ਹਾਰ ਦਾ ਫ਼ੈਸਲਾ 17 ਦਸੰਬਰ ਨੂੰ ਹੋਵੇਗਾ ਪਰ ਚੋਣ ਨਾਮਜ਼ਦਗੀ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਸੜਕਾਂ 'ਤੇ ਘੂਕਦੀਆਂ ਗੱਡੀਆਂ ਇਸ ਗੱਲ ਦਾ ਸਬੂਤ ਹਨ ਕਿ ਫ਼ਿਰੋਜ਼ਸ਼ਾਹ ਦੀ ਇਤਿਹਾਸਕ ਧਰਤੀ ਤੇ