ਗੁਰੂਹਰਸਹਾਏ, 8 ਦਸੰਬਰ (ਕਪਿਲ ਕੰਧਾਰੀ)-ਬਿਜਲੀ ਬਿੱਲ-2025 ਦੇ ਵਿਰੋਧ ਵਿਚ ਅੱਜ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਲ਼ੋਂ ਬਿਜਲੀ ਦਫ਼ਤਰ ਗੁਰੂਹਰਸਹਾਏ ਵਿਖੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਬੇਦੀ, ਰਵਿੰਦਰ ਕੁਮਾਰ ਡਵੀਜ਼ਨ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੀ.ਐੱਸ.ਪੀ.ਐਲ ਅਤੇ ਪੀ.ਐੱਸ.ਐੱਫ.ਸੀ.ਐਲ ਦੀਆਂ ਪ੍ਰਾਪਰਟੀ ਵੇਚਣ ਲਈ ਟੈਂਡਰ ਤਿਆਰ ਕਰ ਰਹੀ ਹੈ | ਜਿਸ ਨੂੰ ੂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਤੋਂ ਇਲਾਵਾ ਮੁੱਖ ਆਗੂ ਹਰਮੀਤ ਚੰਦ, ਹਰਬੰਸ ਸਿੰਘ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਨਵੇਂ ਕਿਰਤੀ ਕਾਨੂੰਨ ਬਣਾ ਰਹੀ ਹੈ ਉਸ ਵਿਚ ਜੋ ਜਮਹੂਰੀ ਜਥੇਬੰਦੀਆਂ ਹਨ ਉਹ ਰੋਸ ਧਰਨਾ ਨਹੀਂ ਕਰ ਸਕਣਗੀਆਂ ਜੇਕਰ ਕਿਸੇ ਨੇ ਕੋਈ ਰੋਸ ਮੁਜ਼ਾਰਾ ਕਰਨਾ ਹੈ ਤਾਂ ਉਸ ਲਈ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ ਅਤੇ ਇਹੋ ਜਿਹੀ ਕੋਈ ਸਰਕਾਰ ਨਹੀਂ ਜੋ ਆਪਣੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦੇਵੇਗੀ | ਇਸ ਮੌਕੇ ਆਗੂਆਂ ਵਲੋਂ ਕਾਲੇ ਬਿੱਲਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੰਦੀਪ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਕਾਲੇ ਬਿੱਲ ਵਾਪਸ ਨਾ ਲਏ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਤੋਂ ਇਲਾਵਾ ਗੁਰਮੀਤ ਲਾਲ, ਗੁਰਪ੍ਰੀਤ, ਲੱਖਾ ਕੈਸ਼ੀਅਰ ਆਦਿ ਹਾਜ਼ਰ ਸਨ |