15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪੀ. ਐੱਸ. ਬੀ. ਇੰਪਲਾਈਜ਼ ਫੈਡਰੇਸ਼ਨ ਵਲੋਂ ਰੋਸ ਰੈਲੀ <br/>

Ad Position 21
No active advertisement
ਅਜੀਤ ਡੈਸਕ 09-12-2025
ਮੱਲਾਂਵਾਲਾ, 8 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ 14/1965 ਦੀ ਰੋਸ ਰੈਲੀ ਸਬ ਡਵੀਜ਼ਨ ਮੱਲਾਂਵਾਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਮਨਜੀਤ ਸਿੰਘ ਫੋਰਮੈਨ ਦੀ ਅਗਵਾਈ ਵਿਚ ਕੀਤੀ ਗਈ | ਜਿਸ ਵਿਚ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਸਰਕਾਰ ਵਲੋਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਆਪਣੀ ਮਨਮਾਨੀ ਤੋਂ ਬਾਜ਼ ਨਾ ਆਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਨਾਲ ਹੀ ਸਰਕਾਰ ਤੇ ਮੈਨੇਜਮੈਂਟ ਵਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ ਗਈ | ਇਸ ਰੋਸ ਰੈਲੀ ਵਿਚ ਗੁਰਜਿੰਦਰ ਸਿੰਘ ਸਕੱਤਰ, ਤੀਰਥ ਸਿੰਘ ਪੈੱ੍ਰਸ ਸਕੱਤਰ, ਗੁਰਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਭਜਨ ਲਾਲ, ਨਰੇਸ਼ ਕੁਮਾਰ, ਬਲਵਿੰਦਰ ਸਿੰਘ ਏ.ਐਸ.ਐਸ.ਏ. ਤੋਂ ਇਲਾਵਾ ਸੂਬਾ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ, ਸੁਖਦੇਵ ਸਿੰਘ ਬੱਗੇ ਪਤਨੀ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼ੰਕਰ ਕਟਾਰੀਆ ਦੀ ਜਿੱਤ ਲਈ ਆਪ ਦੇ ਅਹੁਦੇਦਾਰ ਤੇ ਸਰਪੰਚ-ਪੰਚ ਹੋਏ ਸਰਗਰਮ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ-ਨਾਅਰੇਬਾਜ਼ੀ ਵੀ ਕੀਤੀ
Ad Position 24