15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸ਼ੰਕਰ ਕਟਾਰੀਆ ਦੀ ਜਿੱਤ ਲਈ ਆਪ ਦੇ ਅਹੁਦੇਦਾਰ ਤੇ ਸਰਪੰਚ-ਪੰਚ ਹੋਏ ਸਰਗਰਮ

Ad Position 21
No active advertisement
ਅਜੀਤ ਡੈਸਕ 09-12-2025
ਜ਼ੀਰਾ, 8 ਦਸੰਬਰ (ਹਰਜੀਤ ਸਿੰਘ ਗਿੱਲ)-ਜ਼ਿਲ੍ਹਾ ਪ੍ਰੀਸ਼ਦ ਜੋਨ ਵਕੀਲਾਂ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੰਕਰ ਕਟਾਰੀਆ ਸਪੁੱਤਰ ਵਿਧਾਇਕ ਨਰੇਸ਼ ਕਟਾਰੀਆ ਦੇ ਚੋਣ ਮੈਦਾਨ ਵਿਚ ਡਟਣ ਪਿੱਛੋਂ ਪਾਰਟੀ ਦੇ ਆਗੂ ਅਤੇ ਵਰਕਰ ਭਾਰੀ ਉਤਸ਼ਾਹ ਵਿਚ ਹਨ | ਇਸ ਚੋਣ ਮੁਹਿੰਮ ਦੌਰਾਨ ਜੋਨ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਜ਼ੀਰਾ ਨੇੜਲੇ ਪਿੰਡ ਮਿਹਰ ਸਿੰਘ ਵਾਲਾ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੰਕਰ ਕਟਾਰੀਆ ਨੇ ਕਿਹਾ ਕਿ ਲੋਕਾਂ ਦੀ ਸੇਵਾ ਦੀ ਪ੍ਰੇਰਨਾ ਮੈਨੂੰ ਆਪਣੇ ਪਿਤਾ ਵਿਧਾਇਕ ਨਰੇਸ਼ ਕਟਾਰੀਆ ਪਾਸੋਂ ਮਿਲੀ ਹੈ ਜਿਸ ਕਰਕੇ ਮੈਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਸਾਰੇ ਵਰਗਾਂ ਦੀ ਸਾਂਝੀ ਸਰਕਾਰ ਹੋਣ ਕਾਰਨ ਬਹੁਤ ਸਾਰੇ ਲੋਕ ਪੱਖੀ ਕਾਰਜ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਫ਼ ਸੁਥਰੀ ਸਿਆਸਤ ਕੀਤੀ ਜਾ ਰਹੀ ਹੈ | ਜਿਸ ਕਰਕੇ ਕਿਸੇ 'ਤੇ ਵੀ ਕੋਈ ਨਜਾਇਜ਼ ਪਰਚਾ ਨਹੀਂ ਕੀਤਾ ਜਾਂਦਾ ਪਰ ਜੇ ਕਰ ਕੋਈ ਗੁਨਾਹਗਾਰ ਹੁੰਦਾ ਹੈ ਤਾਂ ਉਸ ਨਾਲ ਲਿਹਾਜ਼ ਨਹੀਂ ਕੀਤਾ ਜਾਂਦਾ | ਸ਼ੰਕਰ ਕਟਾਰੀਆ ਨੇ ਜ਼ੀਰਾ ਹਲਕੇ ਵਿਚ ਅਤੇ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕੀਤੇ ਕੰਮਾਂ ਦੀਆਂ ਪ੍ਰਾਪਤੀਆਂ ਗਿਣਾਈਆਂ | ਇਸ ਦੌਰਾਨ ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ ਅÏਲਖ, ਰਾਜ ਸਿੰਘ ਬੋਤੀਆਂ ਵਾਲਾ ਅਤੇ ਸਰਪੰਚ ਮਨਪ੍ਰੀਤ ਸਿੰਘ ਸੇਖਵਾਂ ਨੇ ਵੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ ਦੀ ਸ਼ਲਾਘਾ ਕਰਦਿਆਂ ਜ਼ੀਰਾ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦਾ ਵਰਣਨ ਕੀਤਾ | ਉਕਤ ਆਗੂਆਂ ਨੇ ਸ਼ੰਕਰ ਕਟਾਰੀਆ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ ਅÏਲਖ, ਰਾਜ ਸਿੰਘ ਬੋਤੀਆਂ ਵਾਲਾ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ, ਸਰਪੰਚ ਦਲਜੀਤ ਸਿੰਘ ਧਾਲੀਵਾਲ ਝੱਤਰਾ, ਸਰਪੰਚ ਰਾਮ ਸਿੰਘ ਗਿੱਲ ਲੋਂਗੋਦੇਵਾ, ਸਰਪੰਚ ਤੀਰਥ ਸਿੰਘ ਬਰਾੜ ਫੇਰੋ ਕੇ, ਸਰਪੰਚ ਗਗਨਦੀਪ ਸਿੰਘ ਮਨਸੂਰਦੇਵਾ, ਗੁਰਵਿੰਦਰ ਸਿੰਘ ਮਿਹਰ ਸਿੰਘ ਵਾਲਾ, ਰਣਜੀਤ ਸਿੰਘ ਮਹੀਆਂ ਵਾਲਾ ਖ਼ੁਰਦ, ਰਣਬੀਰ ਸਿੰਘ ਭੋਲਾ ਮਹੀਆਂ ਵਾਲਾ ਖ਼ੁਰਦ ਅਤੇ ਗੁਰਭੇਜ ਸਿੰਘ ਮਹੀਆਂ ਵਾਲਾ ਖ਼ੁਰਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਫਰੀਦੇਵਾਲਾ ਨੇ ਉਮੀਦਵਾਰਾਂ ਨੂੰ ਦਿੱਤਾ ਚੋਣ ਫ਼ੰਡ ਅਗਲੀ ਖ਼ਬਰ ਪੀ. ਐੱਸ. ਬੀ. ਇੰਪਲਾਈਜ਼ ਫੈਡਰੇਸ਼ਨ ਵਲੋਂ ਰੋਸ ਰੈਲੀ <br/>
Ad Position 24