17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ੋਨ ਸੋਢੀਨਗਰ ਤੋਂ ਜਸਵਿੰਦਰ ਕੌਰ ਧਾਲੀਵਾਲ ਨੇ ਕਾਂਗਰਸ ਉਮੀਦਵਾਰ ਨੂੰ 800 ਵੋਟਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 20-12-2025
ਫ਼ਿਰੋਜ਼ਸ਼ਾਹ, 19 ਦਸੰਬਰ (ਸਰਬਜੀਤ ਸਿੰਘ ਧਾਲੀਵਾਲ)-ਬਲਾਕ ਸੰਮਤੀ ਘੱਲ ਖ਼ੁਰਦ ਦੇ ਜ਼ੋਨ ਸੋਢੀਨਗਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਧਾਲੀਵਾਲ ਜੋ ਜ਼ਿਲ੍ਹਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਪਿੰਡ ਉਗੋਕੇ ਦੇ ਮਾਤਾ ਹਨ | ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 800 ਵੋਟਾਂ ਦੀ ਵੱਡੀ ਲੀਡ 'ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ | ਜ਼ੋਨ ਸੋਢੀਵਾਲਾ ਵਿਚ ਪਿੰਡ ਉਗੋਕੇ ਤੋਂ ਇਲਾਵਾ ਪਿੰਡ ਕਮੱਗਰ, ਬਸਤੀ ਫ਼ਕੀਰ ਸਿੰਘ, ਬਸਤੀ ਧੱਲੇ ਕੇ, ਸੋਢੀਨਗਰ ਪਿੰਡ ਆਉਂਦੇ ਹਨ | ਮਾਤਾ ਜਸਵਿੰਦਰ ਕੌਰ ਆਪਣੇ ਜ਼ੋਨ 'ਚ ਪੈਂਦੇ ਸਮੁੱਚੇ ਪਿੰਡ ਚੋ ਲੀਡ ਪ੍ਰਾਪਤ ਕੀਤੀ ਹੈ | ਜ਼ੋਨ ਸੋਢੀਨਗਰ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਤੇ ਸਰਪੰਚ ਸੁਖਦੀਪ ਸਿੰਘ ਨੇ ਜ਼ੋਨ ਅਧੀਨ ਪੈਂਦੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਮੋਹਤਬਰ ਆਗੂਆਂ ਅਤੇ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਮੈ ਅਤੇ ਮੇਰਾ ਪਰਿਵਾਰ ਉਨ੍ਹਾਂ ਸਮੂਹ ਵੋਟਰਾਂ ਸਪੋਰਟਰਾਂ ਪਾਰਟੀ ਵਰਕਰਾਂ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਸਪੋਰਟ ਕਰਨ ਵਾਲੇ ਸਮੂਹ ਸਨੇਹੀਆਂ ਦੇ ਹਮੇਸ਼ਾ ਰਿਣੀ ਰਹਾਂਗੇ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਵਿਭਾਗਾਂ ਤੋਂ ਰਿਟਾਇਰ ਹੋਏ ਪੈਨਸ਼ਨਰਾਂ ਨੇ ਮਨਾਇਆ ਪੈਨਸ਼ਨਰ ਦਿਵਸ <br/> ਅਗਲੀ ਖ਼ਬਰ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੇ 43ਵਾਂ ਪੈਨਸ਼ਨ ਦਿਵਸ ਮਨਾਇਆ <br/>
Ad Position 24