ਗੁਰੂਹਰਸਹਾਏ, 19 ਦਸੰਬਰ (ਕਪਿਲ ਕੰਧਾਰੀ)-ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਵਲੋਂ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਰਿਟਾਇਰਡ ਹੋਏ ਪੈਨਸ਼ਨਰ ਨੇ ਵੱਧ ਚੜ ਕੇ ਭਾਗ ਲਿਆ | ਇਸ ਮੌਕੇ ਵਿਸ਼ੇਸ਼ ਤੋਰ 'ਤੇ ਸਟੇਟ ਬੈਕ.ਆਫ਼.ਇੰਡੀਆ ਦੇ ਚੀਫ਼ ਮੈਨੇਜਰ ਨਿਸ਼ਾਂਤ ਰੰਜਨਾ ਅੋਜਾ ਅਤੇ ਜਸਵਿੰਦਰ ਸਿੰਘ ਅਤੇ ਪੰਜਾਬ ਨੈਸ਼ਨਲ ਬੈਕ ਬਰਾਂਚ ਗੁਰੂਹਰਸਹਾਏ ਦੇ ਚੀਫ਼ ਮੈਨੇਜਰ ਸ਼ਨੀ ਸੀਨੀਅਰ ਮੈਨੇਜਰ ਜੈ ਲਾਲ ਅਫ਼ਸਰ ਸੁਨੀਲ ਕੁਮਾਰ, ਵਿਵੇਕ ਭਾਰਤੀ ਪਹੁੰਚੇ | ਜਿਨ੍ਹਾਂ ਦਾ ਸਮੂਹ ਪੈਨਸ਼ਨਰਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸਮੂਹ ਪੈਨਸ਼ਨਰ ਵਲੋਂ ਉਨ੍ਹਾਂ ਨੂੰ ਆ ਰਹੀਆਂ ਸਮੱਸਿਆ ਸੰਬੰਧੀ ਵਿਚਾਰ ਚਰਚਾ ਕੀਤੀ ਅਤੇ ਸਟੇਟ ਬੈਕ ਦੇ ਅਧਿਕਾਰੀਆਂ ਵਲੋਂ 75 ਤੋਂ 80 ਸਾਲ ਦੇ ਸੀਨੀਅਰ ਪੈਨਸ਼ਨਰਜ਼ ਮਦਨ ਲਾਲ ਖੁਰਾਨਾ, ਕੇਵਲ ਕ੍ਰਿਸ਼ਨ ਨਾਰੰਗ, ਗੁਰਮੀਤ ਸਿੰਘ ਬਰਾੜ, ਦਲਬੀਰ ਸਿੰਘ ਸੋਢੀ, ਮਦਨ ਸਿੰਘ ਅਤੇ ਦਿਆਲ ਚੰਦ ਮੋਗਾ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਵਲੋਂ ਓਮ ਕੁਮਾਰੀ, ਕੁਸ਼ੱਲਿਆ ਦੇਵੀ, ਦਰਸ਼ਨਾਂ ਕੁਮਾਰੀ ਸੇਠੀ, ਬਿਮਲਾ ਦੇਵੀ, ਆਸ਼ਾ ਰਾਣੀ ਬਿੰਦਰਾ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੈਨਸ਼ਨਰਾਂ ਵਲੋਂ ਆਏ ਹੋਏ ਸਮੂਹ ਬੈਂਕ ਅਧਿਕਾਰੀਆਂ, ਖ਼ਜ਼ਾਨਾ ਦਫ਼ਤਰ ਤੋਂ ਆਏ ਰਾਜੇਸ਼ ਕੰਬੋਜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾ, ਹਰਪ੍ਰੀਤ ਸੋਢੀ, ਛਿੰਦਰਪਾਲ ਕਪਾਹੀ, ਸ਼ੇਰਾ ਰਾਮ ਜੋਸ਼ਨ ਜਨਰਲ ਸਕੱਤਰ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |