ਮੁੱਦਕੀ, 19 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਮੁੱਦਕੀ ਜੰਗ 'ਚ ਸ਼ਹੀਦ ਹੋਏ ਸਿੰਘਾਂ ਦੀ ਯਾਦ 'ਚ ਮਿਸਲ ਸਤਲੁਜ ਵਲੋਂ ਗੁਰਦੁਆਰਾ ਸ਼ਹੀਦ ਗੰਜ ਮੁੱਦਕੀ ਵਿਖੇ ਅਰਦਾਸ ਸਮਾਗਮ ਰੱਖਿਆ ਗਿਆ | ਸਮਾਗਮ ਮੌਕੇ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਮਿਸਲ ਸਤਲੁਜ ਦੇ ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਅੱਜ ਤੋਂ ਪੌਣੇ ਦੋ ਸੌ ਸਾਲ ਪਹਿਲਾਂ 18 ਦਸੰਬਰ 1845 ਨੂੰ ਸਿੱਖਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਮੁੱਦਕੀ ਵਿਖੇ ਹੋਈ ਸੀ, ਜਿਸ ਵਿਚ ਸਿੱਖ ਫ਼ੌਜਾਂ ਨੇ ਬਹੁਤ ਬਹਾਦਰੀ ਦਾ ਮੁਜ਼ਾਹਰਾ ਕਰਦਿਆਂ ਅੰਗਰੇਜ਼ਾਂ ਨੂੰ ਪਿਛਾੜ ਦਿੱਤਾ ਸੀ, ਪਰ ਲਾਲ ਸਿੰਘ ਵਰਗੇ ਗਦਾਰਾਂ ਕਰਕੇ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਮਿਸਲ ਸਤਲੁਜ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕੇ ਅੰਗਰੇਜ਼ਾਂ ਖ਼ਿਲਾਫ਼ 90 ਫ਼ੀਸਦੀ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਉਣ ਵਾਲੇ ਪੰਜਾਬੀਆਂ ਨੂੰ ਕੇਂਦਰ ਸਰਕਾਰ ਨੇ ਧੋਖਾ ਕਰਦਿਆਂ ਪੰਜਾਬ ਦੇ ਪਾਣੀਆਂ ਪੰਜਾਬੀ ਬੋਲਦੇ ਇਲਾਕੇ ਅਤੇ ਇੱਥੋਂ ਤੱਕ ਕੇ ਪੰਜਾਬ ਦੀ ਰਾਜਧਾਨੀ ਨੂੰ ਵੀ ਖੋਹ ਕੇ ਪੰਜਾਬ ਨੂੰ ਕਮਜ਼ੋਰ ਕਰ ਦਿੱਤਾ ਗਿਆ, ਜਿਸ ਕਰਕੇ ਅੱਜ ਪੰਜਾਬ ਦੇ ਨੌਜਵਾਨ ਬਾਹਰੀ ਮੁਲਖਾਂ ਵੱਲ ਪ੍ਰਵਾਸ ਲਈ ਮਜਬੂਰ ਹਨ | ਮਾਨ ਸਿੰਘ ਕਿੱਲੀ ਜ਼ਿਲ੍ਹਾ ਯੂਥ ਪ੍ਰਧਾਨ ਮਿਸਲ ਸਤਲੁਜ ਫ਼ਿਰੋਜ਼ਪੁਰ ਵਲੋਂ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕੇ ਨੌਜਵਾਨ ਅੱਗੇ ਆਉਣ ਮਿਸਲ ਸਤਲੁਜ ਦਾ ਹਿੱਸਾ ਬਣਨ ਤਾਂ ਜੋ ਪੰਜਾਬ ਦੇ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਵੱਡੀ ਪੱਧਰ 'ਤੇ ਲੜਿਆ ਜਾ ਸਕੇ | ਇਸ ਮੌਕੇ ਰਣਪਿੰਦਰ ਸਿੰਘ ਗੋਲਡੀ ਸੂਬਾ ਸਕੱਤਰ ਮਿਸਲ ਸਤਲੁਜ, ਜਸਪ੍ਰੀਤ ਸਿੰਘ ਪਤਲੀ ਸਕੱਤਰ ਫ਼ਿਰੋਜ਼ਪੁਰ ਕਿਸਾਨ ਵਿੰਗ, ਬੂਟਾ ਸਿੰਘ ਮਹੀਂਆਂ ਵਾਲਾ, ਗੁਰਮੀਤ ਸਿੰਘ ਸਲਹਾਣੀ ਗੁਰਬਾਜ਼ ਸਿੰਘ ਫਿਡੇ, ਸਰਬਜੀਤ ਸਿੰਘ ਕੋਟ ਕਰੋੜ, ਅਮਰਜੀਤ ਸਿੰਘ, ਖ਼ੁਸ਼ਦੀਪ ਸਿੰਘ ਲਾਡੀ, ਸ਼ਿੰਦਰ ਸਿੰਘ ਬਰਾੜ ਤਲਵੰਡੀ ਭਾਈ,