ਫ਼ਿਰੋਜ਼ਪੁਰ, 20 ਦਸੰਬਰ (ਗੁਰਿੰਦਰ ਸਿੰਘ)-ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਵਿੰਟਰ ਫਿਏਸਟਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਮਦਰ ਲੈਂਪ ਦੇ ਵਿਦਿਆਰਥੀਆਂ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਛੋਟੇ ਵਿਦਿਆਰਥੀਆਂ ਦੀ ਮਨਮੋਹਕ ਪ੍ਰਤਿਭਾ ਨੂੰ ਵੇਖ ਕੇ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ | ਵਿੰਟਰ ਫਿਏਸਟਾ ਵਿਚ ਡਾ. ਰਿੰਪਲ ਕੋਚਰ, ਡਾ. ਸ਼ਵੇਤਾ ਚੁੱਘ, ਨਰੇਸ਼ ਕੁਮਾਰੀ, ਆਸ਼ਾ ਨੇ ਜੱਜਾਂ ਦੀ ਭੂਮਿਕਾ ਨਿਭਾਈ | ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਫਿਏਸਟਾ ਵਿਚ 250 ਤੋਂ ਵੱਧ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮਸੂਮੀਅਤ ਅਤੇ ਖੇਡਣ ਨੇ ਸਾਰਿਆਂ ਦਾ ਦਿਲ ਜਿੱਤ ਲਿਆ | ਝੂਲੇ ਤੋਂ ਇਲਾਵਾ, ਬੱਚਿਆਂ ਦੇ ਮਨੋਰੰਜਨ ਲਈ ਪ੍ਰੋਗਰਾਮ ਵਿਚ ਇਕ ਟੈਟੂ ਕਾਰਨਰ ਵੀ ਲਗਾਇਆ ਗਿਆ ਸੀ | ਬੱਚਿਆਂ ਵਿਚ ਡਾਂਸ, ਸ਼ੋਅ ਐਂਡ ਟੇਲ, ਕਿਡਜ਼ ਫ਼ੈਸ਼ਨ ਫਨ, ਸਟੋਰੀ ਟੇਲਿੰਗ ਅਤੇ ਹੈਲਥੀ ਬੇਬੀ ਕੰਪੀਟੀਸ਼ਨ ਵੀ ਆਯੋਜਿਤ ਕੀਤੇ ਗਏ | ਪਿ੍ੰਸੀਪਲ ਨੇ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਸਾਰੇ ਜੇਤੂਆਂ ਨੂੰ ਸਕੂਲ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਿਪਟੀ ਪਿ੍ੰਸੀਪਲ ਮਧੂ ਚੋਪੜਾ, ਡੀ.ਜੀ.ਐਮ ਗਗਨਦੀਪ ਕੌਰ, ਏ.ਵੀ.ਪੀ ਐਲੀਮੈਂਟਰੀ ਸੋਨੀਆ ਗੁਲ੍ਹਾਟੀ, ਕੋਆਰਡੀਨੇਟਰ ਲਵੀਨਾ ਸੀਕਰੀ, ਜੀਵਨ ਜਯੋਤੀ, ਗੀਤੂ, ਸੁਮਨਪ੍ਰੀਤ, ਅਮਨਦੀਪ ਕੌਰ, ਜੋਤੀ ਰਾਣੀ, ਕਵਿਤਾ, ਰੀਟਾ, ਮਿੰਨੀ, ਅੰਜਲੀ ਅਤੇ ਹੋਰ ਹਾਜ਼ਰ ਸਨ |