ਮੁੱਦਕੀ, 21 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਦੀ ਚੋਣ ਹੋਈ ਜਿਸ 'ਚ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਦਿਆਂ ਵਾਹਿਗੁਰੂ ਦਾ ਸਿਮਰਨ ਕੀਤਾ ਗਿਆ | ਮੀਟਿੰਗ ਦੌਰਾਨ ਵਿਚਾਰ-ਚਰਚਾ ਕਰਦੇ ਹੋਏ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ 'ਚ ਕਿਸ਼ਨ ਚੰਦ ਜਾਗੋਵਾਲੀਆ ਵਿਸ਼ੇਸ਼ ਤੌਰ 'ਤੇ ਪਹੁੰਚੇ, ਦਾ ਸਾਰਿਆਂ ਵਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਚੋਣ ਮੌਕੇ ਗੁਰਚਰਨ ਸਿੰਘ ਬਰਾੜ ਮੁੱਦਕੀ (ਰਿਟਾਇਰਡ ਪੰਚਾਇਤ ਅਫ਼ਸਰ) ਮੈਂਬਰ ਸਟੇਟ ਕਾਰਜਕਾਰਨੀ ਕਮੇਟੀ ਨੂੰ ਜ਼ਿਲ੍ਹਾ ਪ੍ਰਧਾਨ, ਅਸ਼ਵਨੀ ਕੁਮਾਰ ਧਵਨ ਵਾਈਸ ਪ੍ਰਧਾਨ, ਪ੍ਰਲਾਹਦ ਭਗਤ ਨੂੰ ਸਕੱਤਰ, ਸੁਰਿੰਦਰ ਸ਼ਰਮਾ ਨੂੰ ਖ਼ਜ਼ਾਨਚੀ, ਗੁਰਤੇਜ ਸਿੰਘ ਜ਼ੀਰਾ ਨੂੰ ਮੀਤ ਪ੍ਰਧਾਨ, ਹਰਬੰਸ ਸਿੰਘ ਸੇਖਾ ਨੂੰ ਐਡੀਟਰ ਬਣਾਇਆ ਗਿਆ | ਇਸੇ ਤਰ੍ਹਾਂ ਗੁਰਮੇਜ ਸਿੰਘ ਮੈਂਬਰ, ਗੁਰਮੀਤ ਕੌਰ ਧੂੜੀਆ ਨੂੰ ਮੈਂਬਰ ਚੁਣਿਆ ਗਿਆ | ਨਵੇਂ ਚੁਣੇ ਗਏ ਪ੍ਰਧਾਨ ਗੁਰਚਰਨ ਸਿੰਘ ਬਰਾੜ ਮੁੱਦਕੀ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਬਿਨਾਂ ਕਿਸੇ ਪੱਖਪਾਤ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਤਰਲੋਕ ਸਿੰਘ, ਬਗ਼ੀਚਾ ਸਿੰਘ, ਬਲਵੰਤ ਸਿੰਘ ਚੀਮਾ, ਰਾਜਾ ਜਰਾ ਸਿੰਘ, ਕਿਰਪਾਲ ਸਿੰਘ ਕੈਨੇਡਾ, ਅਜੀਤ ਸਿੰਘ ਬੱਗਾ, ਬਲਬੀਰ ਸਿੰਘ, ਹਰਨੇਕ ਸਿੰਘ ਫ਼ੌਜੀ, ਰਾਮਾ ਨੰਦ, ਰਾਜ ਕੁਮਾਰੀ, ਚੰਦਰਵਤੀ ਸਮੇਤ ਹੋਰ ਕਈ ਪੈਨਸ਼ਨਰ ਹਾਜ਼ਰ ਸਨ |
ਗੁਰਚਰਨ ਸਿੰਘ ਬਰਾੜ ਮੁੱਦਕੀ ਬਣੇ ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ <br/>
ਜਾਣਕਾਰੀ ਦੇਣ ਸਮੇਂ ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਆਗੂ | ਅਜੀਤ ਤਸਵੀਰ<br/>
22-12-2025