05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਦੇ ਗੈਰ-ਅਧਿਆਪਕ ਕਰਮਚਾਰੀ ਅੱਜ ਤੋਂ ਅਣਮਿੱਥੇ ਸਮੇਂ ਲਈ ਬੈਠਣਗੇ ਭੁੱਖ ਹੜਤਾਲ 'ਤੇ

Ad Position 21
No active advertisement
ਅਜੀਤ ਡੈਸਕ 22-12-2025

ਫ਼ਿਰੋਜ਼ਪੁਰ, 21 ਦਸੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਸਮੂਹ ਗੈਰ-ਅਧਿਆਪਕ ਕਰਮਚਾਰੀਆਂ, ਮਨਿਸਟਰੀਅਲ ਸਟਾਫ਼ ਅਤੇ ਪੋਲੀਟੈਕਨਿਕ ਵਿੰਗ ਦੇ ਟੀਚਿੰਗ ਅਤੇ ਨਾਨਕ ਟੀਚਿੰਗ ਸਟਾਫ਼ ਦੀ ਹੋਈ ਅਹਿਮ ਮੀਟਿੰਗ ਵਿਚ ਸਾਲ 2022 ਤੋਂ ਲਟਕੇ ਹੋਏ ਤਨਖ਼ਾਹ ਦੇ ਬਕਾਏ (ਏਰੀਅਰ) ਦੀ ਅਦਾਇਗੀ ਨਾ ਹੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਅਤੇ ਉਪ ਕੁਲਪਤੀ ਦੇ ਗੈਰ-ਸਹਿਯੋਗੀ ਤੇ ਅੜੀਅਲ ਰਵਈਏ ਖ਼ਿਲਾਫ਼ ਕਰਮਚਾਰੀਆਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ, ਜਿਸ ਦੇ ਚੱਲਦਿਆਂ ਕਰਮਚਾਰੀ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਹਨ | ਮੀਟਿੰਗ 'ਚ ਹੋਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਇੰਜ. ਜਗਦੀਪ ਸਿੰਘ ਮਾਂਗਟ ਪੈੱ੍ਰਸ ਸਕੱਤਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਫ਼ਿਰੋਜ਼ਪੁਰ ਨੇ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਯੂਨੀਵਰਸਿਟੀ ਪ੍ਰਬੰਧਨ ਦੇ ਅੜੀਅਲ ਰਵੱਈਏ ਅਤੇ ਵਾਧੂ ਚਾਰਜਾਂ 'ਤੇ ਚੱਲ ਰਹੀ ਪ੍ਰਸ਼ਾਸਕੀ ਵਿਵਸਥਾ ਦੇ ਵਿਰੋਧ ਵਿਚ 22 ਦਸੰਬਰ ਤੋਂ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ | ਕਰਮਚਾਰੀਆਂ ਨੇ ਮੰਗ ਕੀਤੀ ਕਿ ਸਾਲਾਂ ਤੋਂ ਬਕਾਇਆ ਪਏ ਤਨਖ਼ਾਹ ਏਰੀਅਰ ਦੀ ਤੁਰੰਤ ਅਦਾਇਗੀ ਕੀਤੀ ਜਾਵੇ, ਤਾਂ ਜੋ ਕਰਮਚਾਰੀਆਂ ਨੂੰ ਆਰਥਿਕ ਤੰਗੀ ਤੋਂ ਰਾਹਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਮੌਜੂਦਾ ਕਾਰਜਕਾਰੀ ਰਜਿਸਟਰਾਰ ਗ਼ਜ਼ਲ ਪ੍ਰੀਤ ਸਿੰਘ ਨੂੰ ਤੁਰੰਤ ਹਟਾ ਕੇ ਕਿਸੇ ਇਮਾਨਦਾਰ, ਮਿਹਨਤੀ ਅਤੇ ਨਿਰਪੱਖ ਅਧਿਕਾਰੀ ਨੂੰ ਇਹ ਜ਼ਿੰਮੇਵਾਰੀ ਸੌਂਪਣ ਦੀ ਮੰਗ ਕੀਤੀ | ਕਰਮਚਾਰੀਆਂ ਦਾ ਕਹਿਣਾ ਸੀ ਕਿ ਮੌਜੂਦਾ ਰਜਿਸਟਰਾਰ ਪ੍ਰਸ਼ਾਸਕੀ ਫ਼ੈਸਲੇ ਲੈਣ ਵਿਚ ਅਸਮਰਥ ਹੈ ਅਤੇ ਹਰ ਛੋਟੇ ਮਸਲੇ ਲਈ ਆਈ.ਕੇ.ਜੀ. ਪੀ.ਟੀ.ਯੂ. ਕਪੂਰਥਲਾ ਵਿਖੇ ਉਪ ਕੁਲਪਤੀ ਕੋਲ ਜਾਣਾ ਯੂਨੀਵਰਸਿਟੀ ਦੇ ਸਰੋਤਾਂ ਦੀ ਬੇਲੋੜੀ ਬਰਬਾਦੀ ਹੈ | ਇਸ ਤੋਂ ਇਲਾਵਾ ਕਰਮਚਾਰੀਆਂ ਨੇ ਉਪ ਕੁਲਪਤੀ ਵਲੋਂ ਫਰਵਰੀ 2025 ਤੋਂ ਅੱਜ ਤੱਕ ਯੂਨੀਵਰਸਿਟੀ ਦਾ ਦੌਰਾ ਨਾ ਕਰਨ 'ਤੇ ਵੀ ਗਹਿਰਾ ਅਸੰਤੋਸ਼ ਜ਼ਾਹਿਰ ਕੀਤਾ | ਮੀਟਿੰਗ ਵਿਚ ਇਹ ਮੰਗ ਵੀ ਰੱਖੀ ਗਈ ਕਿ ਨਿਯਮਤ ਨਿਯੁਕਤੀ ਹੋਣ ਤੱਕ ਉਪ ਕੁਲਪਤੀ ਦਾ ਚਾਰਜ ਯੂਨੀਵਰਸਿਟੀ ਦੇ ਕਿਸੇ ਸੀਨੀਅਰ ਪ੍ਰੋਫੈਸਰ ਨੂੰ ਦਿੱਤਾ ਜਾਵੇ | ਮੀਟਿੰਗ ਦੇ ਅੰਤ ਵਿਚ ਕਰਮਚਾਰੀਆਂ ਨੇ ਯੂਨੀਵਰਸਿਟੀ ਪ੍ਰਬੰਧਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬੇਵਜ੍ਹਾ ਧਮਕੀਆਂ ਦੇਣ ਅਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਵਰਗੇ ਸੰਵਿਧਾਨਕ ਹੱਕਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ | ਉਨ੍ਹਾਂ ਸਪਸ਼ਟ ਕੀਤਾ ਕਿ ਜਦ ਤੱਕ ਉਨ੍ਹਾਂ ਦੀਆਂ ਵਾਜਬ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਤਦ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਸਿੰਘ ਬਰਾੜ ਮੁੱਦਕੀ ਬਣੇ ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ <br/> ਅਗਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ ਨਿਤਿਸ਼ ਕੁਮਾਰ ਦੇ ਰਵੱਈਏ ਦੀ ਨਿੰਦਾ
Ad Position 24