ਤਲਵੰਡੀ ਭਾਈ, 21 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਕਾਂਗਰਸ ਵਪਾਰ ਸੈੱਲ ਫ਼ਿਰੋਜ਼ਪੁਰ ਦਿਹਾਤੀ ਦੇ ਚੇਅਰਮੈਨ ਹਰਦੀਪ ਸਿੰਘ ਹੈਪੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਮੁਸਲਿਮ ਮਹਿਲਾ ਡਾ. ਦਾ ਜਨਤਕ ਤੌਰ 'ਤੇ ਹਿਜ਼ਾਬ ਹਟਾਏ ਜਾਣ ਦੀ ਨਿਖੇਧੀ ਕੀਤੀ ਹੈ | ਸ. ਹੈਪੀ ਨੇ ਕਿਹਾ ਕਿ ਇਕ ਮੁੱਖ ਮੰਤਰੀ ਵਲੋਂ ਅਸੱਭਿਅਕ ਰਵੱਈਆ ਅਪਣਾਇਆ ਜਾਣਾ ਬੇਹੱਦ ਦੁਖਦਾਈ ਹੈ | ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂ ਰੂਪ ਲਾਲ ਵੱਤਾ, ਦੇਸ ਰਾਜ ਆਹੂਜਾ, ਰਾਕੇਸ਼ ਕੁਮਾਰ ਕਾਇਤ ਕੌਂਸਲਰ, ਮੱਖਣ ਸਿੰਘ ਝਿਉਂਟ, ਭੁਪਿੰਦਰ ਸਿੰਘ ਭਿੰਦਾ, ਸਹਿਦੇਵ ਸਿੰਘ ਬਰਾੜ, ਗੁਰਬਖ਼ਸ਼ ਸਿੰਘ ਮੱਪਾ ਬਰਾੜ ਆਦਿ ਨੇ ਬਿਹਾਰ ਦੇ ਮੁੱਖ ਮੰਤਰੀ ਵਲੋਂ ਮੁਸਲਿਮ ਮਹਿਲਾ ਡਾ. ਦਾ ਪਰਦਾ ਹਟਾ ਕੇ ਉਸ ਨੰੂ ਅਪਮਾਨਿਤ ਕੀਤੇ ਜਾਣ ਦੀ ਨਿੰਦਾ ਕੀਤੀ ਹੈ, ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਅਭੱਦਰ ਵਿਹਾਰ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ |