05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੱਚੀ ਅਗਵਾ ਤੇ ਹੱਤਿਆ ਮਾਮਲੇ 'ਚ ਪੋਕਸੋ ਧਾਰਾਵਾਂ ਦਾ ਵਾਧਾ, ਮੁਲਜ਼ਮਾਂ ਨੂੰ ਜੇਲ੍ਹ ਭੇਜਿਆ

Ad Position 21
No active advertisement
ਅਜੀਤ ਡੈਸਕ 22-12-2025
• ਐਸ. ਆਈ. ਟੀ. ਦੀ ਪੜਤਾਲ 'ਚ ਜਬਰ ਜਨਾਹ ਦੀ ਕੋਸ਼ਿਸ਼ ਦੀ ਪੁਸ਼ਟੀ
ਡੱਬਵਾਲੀ, 21 ਦਸੰਬਰ (ਇਕਬਾਲ ਸਿੰਘ ਸ਼ਾਂਤ)-ਗੋਰੀਵਾਲਾ ਸਬ ਤਹਿਸੀਲ ਖੇਤਰ ਵਿਚ 4 ਸਾਲਾ ਬੱਚੀ ਨੂੰ ਅਗਵਾ ਕਰਕੇ ਹੱਤਿਆ ਕਰਨ ਦੇ ਮਾਮਲੇ 'ਚ ਜਬਰ ਜਨਾਹ ਦੀ ਕੋਸ਼ਿਸ਼ ਦੀ ਪੁਸ਼ਟੀ ਹੋਈ ਹੈ | ਜਿਸ ਦੇ ਆਧਾਰ 'ਤੇ ਮੁਕੱਦਮੇ ਵਿਚ ਪੋਕਸੋ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ | ਹੱਤਿਆ ਮਾਮਲੇ ਵਿਚ ਮੁਲਜਮ ਸੰਜੇ ਵਾਸੀ ਖਿਉਵਾਲੀ ਨੂੰ ਪੁਲਿਸ ਰਿਮਾਂਡ ਉਪਰੰਤ ਨਿਆਂਇਕ ਹਿਰਾਸਤ ਵਿਚ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦਕਿ ਮਾਮਲੇ 'ਚ ਨਾਮਜਦ ਨਾਬਾਲਗ ਨੂੰ ਬਾਲ ਸੁਧਾਰ ਘਰ ਅੰਬਾਲਾ ਭੇਜਿਆ ਗਿਆ ਹੈ | ਡੀਐਸਪੀ (ਐਚ) ਕਪਿਲ ਅਹਿਲਾਵਤ ਦੀ ਅਗਵਾਈ ਹੇਠ ਗਠਿਤ ਐਸਆਈਟੀ ਵਲੋਂ ਪੜਤਾਲ ਅਤੇ ਪੁੱਛਗਿੱਛ ਵਿਚ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੀ ਪੁਸ਼ਟੀ ਹੋਈ, ਜਿਸ ਉਪਰੰਤ ਧਾਰਾਵਾਂ 'ਚ ਵਾਧਾ ਕੀਤਾ ਗਿਆ | ਇਸ ਤੋਂ ਪਹਿਲਾਂ ਇਨਸਾਫ ਦੀ ਮੰਗ ਨੂੰ ਲੈ ਕੇ ਮਾਮਲਾ ਗਰਮਾਇਆ ਰਿਹਾ | ਸੂਬਾ ਸਰਕਾਰ ਦੇ ਭਰੋਸੇ ਉਪਰੰਤ ਵਾਰਸ ਮਿ੍ਤਕਾ ਦੇ ਅੰਤਿਮ ਸੰਸਕਾਰ ਲਈ ਰਾਜੀ ਹੋਏ ਸਨ | ਐਸ.ਪੀ ਨਿਕਿਤਾ ਖੱਟਰ ਨੇ ਕਿਹਾ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ | ਮੁਲਜਮ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦਿਵਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ ਨਿਤਿਸ਼ ਕੁਮਾਰ ਦੇ ਰਵੱਈਏ ਦੀ ਨਿੰਦਾ ਅਗਲੀ ਖ਼ਬਰ ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ
Ad Position 24