ਕੁੱਲਗੜ੍ਹੀ, 21 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਫ਼ਿਰੋਜ਼ਪੁਰ ਫੀਡਰ ਨਹਿਰ ਦੇ ਨਜ਼ਦੀਕ ਬੀਤੀ ਰਾਤ ਹੋਏ ਸੜਕ ਹਾਦਸੇ 'ਚ ਇਕ ਨÏਜਵਾਨ ਦੀ ਮÏਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ | ਮੌਕੇ 'ਤੇ ਇਕੱਤਰ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਵਾਲੇ ਪਾਸੇ ਤੋਂ ਆ ਰਹੇ ਟਰੱਕ ਜਿਸ ਦਾ ਨੰਬਰ ਆਰ.ਜੇ 31 ਜੀ.ਬੀ 1812 ਹੈ, ਜ਼ੀਰੇ ਵਲੋਂ ਆ ਰਹੀ ਮਹਿੰਦਰਾ ਬਲੈਰੋ ਪਿਕਅਪ ਗੱਡੀ ਨੰਬਰ ਐੱਚ.ਪੀ 65 3856 ਨਾਲ ਟਕਰਾਅ ਗਿਆ | ਇਕ ਭਿਆਨਕ ਹਾਦਸੇ 'ਚ ਬਲੈਰੋ 'ਚ ਸਵਾਰ ਸੁਖਵੀਰ ਸਿੰਘ ਵਾਸੀ ਬਾਗੂ ਵਾਲਾ ਗੁਰੂਹਰਸਹਾਏ ਦੀ ਮÏਤ ਹੋ ਗਈ ਜਦੋਂ ਕੇ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ | ਦੱਸਿਆ ਜਾ ਰਿਹਾ ਟਰੱਕ ਵਾਲਿਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਜੋ ਮÏਕੇ ਤੋਂ ਫ਼ਰਾਰ ਹੋ ਗਏ | ਹਾਦਸੇ 'ਚ ਬਲੈਰੋ ਪਿਕਅਪ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਟਰੱਕ ਵੀ ਸੜਕ ਨਾਲ ਖੱਡਿਆਂ 'ਚ ਪਲਟ ਕੇ ਨੁਕਸਾਨਿਆ ਗਿਆ | ਜ਼ਖਮੀ ਨੂੰ ਇਲਾਜ਼ ਲਈ ਹਸਪਤਾਲ ਭੇਜ ਦਿੱਤਾ ਗਿਆ ਥਾਣਾ ਕੁੱਲਗੜ੍ਹੀ ਦੀ ਪੁਲਿਸ ਵਲੋਂ