05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜੇ. ਐਨ. ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 22-12-2025
ਪੰਜੇ ਕੇ ਉਤਾੜ, 21 ਦਸੰਬਰ (ਪੱਪੂ ਸੰਧਾ)-ਸ਼ਨੀਵਾਰ ਨੂੰ ਜੇ.ਐਨ ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੇ ਅਲੱਗ-ਅਲੱਗ ਖੇਡਾਂ ਵਿਚ ਭਾਗ ਲਿਆ ਅਤੇ ਚੰਗੀਆਂ ਪੁਜੀਸ਼ਨਾ ਹਾਸਿਲ ਕੀਤੀਆਂ | ਇਹਨਾਂ ਖੇਡਾਂ ਦੇ ਦੁਆਰਾ ਵਿਦਿਆਰਥੀਆਂ ਨੇ ਖ਼ੂਬ ਮਨੋਰੰਜਨ ਕੀਤਾ | ਖੇਡਾਂ ਦੀ ਸ਼ੁਰੂਆਤ ਮੁੱਖ ਮਹਿਮਾਨ ਡੇਰਾ ਬਾਬਾ ਰਾਮ ਥੰਮਣ ਮਹਾਰਾਜ ਪਿੰਡ ਬਾਜੇ ਕੇ ਦੇ ਗੱਦੀ ਨਸ਼ੀਨ ਸੰਤ ਬਾਬਾ ਹਰਮੇਸ਼ ਦਾਸ, ਉਨ੍ਹਾਂ ਦੇ ਸਪੁੱਤਰ ਬਾਵਾ ਰਾਧੇ ਸ਼ਿਆਮ ਵਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ | ਖੇਡਾਂ ਦੀ ਸ਼ੁਰੂਆਤ ਧਾਰਮਿਕ ਗੀਤ ਰਾਹੀ ਕੀਤੀ ਗਈ | ਇਸ ਤੋਂ ਬਾਅਦ ਲਾਈਟ ਲਿਟ, ਸ਼ਬਦ, ਫਲੈਗ ਹੋਸਟ, ਪੀਜਿਨ ਫਲਾਈ, ਮਾਰਚ ਪਾਸਟ, ਓਥ, ਮਸ਼ਾਲ, ਡਾਂਸ, ਤਾਈਕਵਾਂਡੋ, ਕੌਨ ਬਲੈਂਸ ਐਕਟੀਵਿਟੀ, ਫਿਰ ਇਨਾਮ ਵੰਡ ਸਮਾਰੋਹ, ਟੱਗ ਆਫ਼ ਵਾਰ, ਸਪੀਚ ਅਤੇ ਰਾਸ਼ਟਰੀ ਗਾਣ ਰਾਹੀਂ ਸਾਲਾਨਾ ਸਪੋਰਟਸ ਮੀਟ ਦੀ ਸਮਾਪਤੀ ਕੀਤੀ ਗਈ | ਸੰਤ ਬਾਬਾ ਹਰਮੇਸ਼ ਦਾਸ ਵਲੋਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਤੇ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਮਾਤਾ ਪਿਤਾ ਅਤੇ ਅਧਿਆਪਕਾ ਦਾ ਕਿਹਾ ਮੰਨਣ ਦੀ ਪ੍ਰੇਰਨਾ ਦਿੱਤੀ ਗਈ | ਅਖੀਰ ਵਿਚ ਸਕੂਲ ਦੇ ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਵਲੋਂ ਸੰਤ ਬਾਬਾ ਹਰਮੇਸ਼ ਦਾਸ ਦਾ, ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ ਦਾ, ਮੈਨੇਜਿੰਗ ਡਾਇਰੈਕਟਰ ਅਰਜੁਨ ਮੁੰਜਾਲ, ਮੈਨੇਜਮੈਂਟ ਮੈਂਬਰ ਏਕਤਾ ਮੁੰਜਾਲ, ਮੈਨੇਜਮੈਂਟ ਮੈਂਬਰ ਅੰਜਲੀ ਚਾਨਣਾ, ਸ਼ਿਵਾਲਿਕ ਪਬਲਿਕ ਸਕੂਲ ਜਲਾਲਾਬਾਦ ਦੇ ਪਿ੍ੰਸੀਪਲ ਸ਼ਗੂਫਤਾ ਸ਼ਰਮਾ, ਵਿਦਿਆਰਥੀਆਂ, ਸਮੂਹ ਸਕੂਲ ਸਟਾਫ ਅਤੇ ਅਧਿਆਪਕ ਸਾਥੀਆਂ ਨੂੰ ਜੀ ਆਇਆਂ ਆਖਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਵਲੋਂ ਸਮੁੱਚੀ ਮੈਨੇਜਮੈਂਟ ਦਾ ਤਹਿ ਦਿਲੋਂ ਸਵਾਗਤ ਕੀਤਾ | ਡੀ.ਪੀ ਟੀਚਰ ਸਾਜਨ ਬਜਾਜ, ਡੀ.ਪੀ ਟੀਚਰ ਹਰੀਸ਼ ਸਾਮਾ ਅਤੇ ਮਤੀ ਸ਼ਿਲਪਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ, ਆਪਣੇ ਅਧਿਆਪਕਾ ਦਾ, ਮਾਪਿਆਂ ਦਾ, ਸਕੂਲ ਦਾ ਨਾਮ ਰੌਸ਼ਨ ਕਰਨ ਅਤੇ ਨਸ਼ਿਆਂ ਵਰਗੇ ਸਮਾਜਿਕ ਕੋਹੜ ਨੂੰ ਖ਼ਤਮ ਕਰਨ ਦੀ ਪ੍ਰੇਰਨਾ ਅਤੇ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਜ਼ੀਰਾ ਵਿਖੇ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ 22 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਦੇ ਚੈੱਕ <br/>
Ad Position 24