03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੰਤ ਬਾਬਾ ਕਰਨੈਲ ਸਿੰਘ ਗਊਸ਼ਾਲਾ ਕੋਟਲਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 23-12-2025
ਫ਼ਿਰੋਜ਼ਪੁਰ, 22 ਦਸੰਬਰ (ਸੁਖਵਿੰਦਰ ਸਿੰਘ)-ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਹੇਠ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾ. ਪਰਮਦੀਪ ਸਿੰਘ ਵਾਲੀਆ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਊ ਸੇਵਾ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਾ. ਹਿਮਾਂਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੀ ਅਗਵਾਈ ਹੇਠ ਡਾ. ਗੁਰਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਵਲੋਂ ਸੰਤ ਬਾਬਾ ਕਰਨੈਲ ਸਿੰਘ ਜੀ ਗਊਸ਼ਾਲਾ ਕੋਟਲਾ ਵਿਖੇ ਪਸ਼ੂ ਭਲਾਈ ਕੈਪ ਲਗਾਇਆ ਗਿਆ | ਇਸ ਕੈਂਪ ਦੌਰਾਨ ਵਿਭਾਗ ਵਲੋਂ 25000 ਰੁਪਏ ਦੀਆਂ ਦਵਾਈਆਂ ਗਊਸ਼ਾਲਾ ਨੂੰ ਮੁਹੱਈਆ ਕਰਵਾਈਆਂ ਗਈਆਂ | ਗਊਸ਼ਾਲਾ ਵਿਚ ਮੌਜੂਦ ਲਗਭਗ 700 ਪਸ਼ੂਆਂ ਨੂੰ ਮੁਫ਼ਤ ਪੇਟ ਦੇ ਕੀੜਿਆਂ ਦੀ ਦਵਾਈ ਦਿੱਤੀ ਗਈ | ਇਸ ਦੌਰਾਨ ਡਾ.ਹਿਮਾਂਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੇ 4 ਪਸ਼ੂ ਭਲਾਈ ਕੈਪ ਲਗਾਏ ਜਾਣਗੇ ਅਤੇ ਹਰੇਕ ਗਊਸ਼ਾਲਾ ਨੂੰ 25000 ਦੀਆਂ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਇਨ੍ਹਾਂ ਕੈਂਪਾਂ ਦੀ ਲੜੀ ਵਿਚ ਪਹਿਲਾ ਕੈਂਪ ਕੋਟਲਾ ਗਊਸ਼ਾਲਾ ਵਿਖੇ ਲਗਾਇਆ ਗਿਆ ਹੈ | ਡਾ. ਗੁਰਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਵੱਲੋਂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਓ ਲਈ ਮੂੰਹ ਖੁਰ ਅਤੇ ਗਲਘੋਟੂ ਦੇ ਟੀਕਾਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਗਊਸ਼ਾਲਾ ਵਿੱਚ ਮੌਜੂਦ ਸੇਵਾਦਾਰ ਅਤੇ ਪਸ਼ੂ ਪਾਲਕਾਂ ਨੂੰ ਲਾਜ਼ਮੀ ਟੀਕਾਕਰਨ ਲਈ ਜ਼ੋਰ ਦਿੱਤਾ | ਡਾ. ਅਰਸ਼ਪ੍ਰੀਤ ਕੌਰ ਵਲੋਂ ਪਸ਼ੂ ਪਾਲਕਾਂ ਨੂੰ ਗਊਆਂ ਨੂੰ ਮਲੱਪ ਰਹਿਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ | ਡਾ. ਅਕਾਸ਼ਪ੍ਰੀਤ ਸਿੰਘ ਪਸ਼ੂਆਂ ਦੀ ਸਿਹਤ ਲਈ ਧਾਤੇ ਦੇ ਚੂਰੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਕੈਂਪ ਵਿਚ ਪਸ਼ੂ ਪਾਲਣ ਵਿਭਾਗ ਵਲੋਂ ਗੁਰਵਿੰਦਰ ਸਿੰਘ ਵੀ.ਆਈ., ਹਰਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਮੌਜੂਦ ਸਨ | ਗਊਸ਼ਾਲਾ ਕੋਟਲਾ ਵਲੋਂ ਬਾਬਾ ਹਰਬੰਸ ਸਿੰਘ ਜੀ ਅਤੇ ਸੇਵਾਦਾਰ ਬਲਦੇਵ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ, ਬਲਕਾਰ ਸਿੰਘ, ਤੋਤਾ ਸਿੰਘ ਅਤੇ ਬਲਤੇਜ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਕਰਵਾਇਆ ਜਾਣੂ-ਪਿ੍ੰਸੀਪਲ ਵੰਦਨਾ ਧਵਨ <br/> ਅਗਲੀ ਖ਼ਬਰ ਨਿਊਜ਼ੀਲੈਂਡ ਵਿਖੇ ਨਗਰ ਕੀਰਤਨ ਦਾ ਵਿਰੋਧ ਮੰਦਭਾਗੀ ਘਟਨਾ-ਜਗਜੀਤ ਸਿੰਘ ਭੁੱਲਰ <br/>
Ad Position 24