03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਕਰਵਾਇਆ ਜਾਣੂ-ਪਿ੍ੰਸੀਪਲ ਵੰਦਨਾ ਧਵਨ <br/>

Ad Position 21
No active advertisement
ਸ਼ਬਦ ਗਾਇਣ ਕਰਦੇ ਹੋਏ ਵਿਦਿਆਰਥੀ ਅਤੇ ਹਾਜ਼ਰ ਵਿਦਿਆਰਥੀ | ਤਸਵੀਰਾਂ-ਕਪਿਲ ਕੰਧਾਰੀ <br/> 23-12-2025
ਗੁਰੂਹਰਸਹਾਏ, 22 ਦਸੰਬਰ (ਕਪਿਲ ਕੰਧਾਰੀ)-ਸਥਾਨਕ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪਿ੍ੰਸੀਪਲ ਡਾ. ਵੰਦਨਾ ਧਵਨ ਦੀ ਅਗਵਾਈ ਹੇਠ ਸਿੱਖ ਇਤਿਹਾਸ ਦੇ ਮਹਾਨ ਸ਼ਹੀਦੀ ਸਾਕੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਅਤੇ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਗੁਰਮਤਿ ਗਿਆਨ ਅਧਿਆਪਕ ਮੰਗਲ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਮਿਲ ਕੇ ਇਸ ਲਾਸਾਨੀ ਸ਼ਹਾਦਤ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਧਿਆਪਕ ਮੰਗਲ ਸਿੰਘ ਵਲੋਂ ਪ੍ਰਭਾਵਸ਼ਾਲੀ ਭਾਸ਼ਣ ਵਿਚ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਚਮਕੌਰ ਦੀ ਗੜ੍ਹੀ ਦੇ ਸਮੂਹ ਸਿੰਘਾਂ ਦੀ ਬਹਾਦਰੀ 'ਤੇ ਚਾਨਣਾ ਪਾਇਆ | ਇਸ ਮੌਕੇ ਸੰਗੀਤ ਅਧਿਆਪਕ ਗੁਰਪ੍ਰੀਤ ਸ਼ਰਮਾ ਨੇ ਸ਼ਰਧਾ ਅਤੇ ਰਾਗਾਂ ਰਾਹੀ ਗੁਰਬਾਣੀ ਦਾ ਗਾਇਣ ਕੀਤਾ | ਸਮਾਗਮ ਦੇ ਅੰਤ ਵਿਚ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਵਲੋਂ ਜਿੱਥੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਲਾਲਾਬਾਦ ਤੋਂ ਸ਼ਰਧਾਲੂ ਹੋਏ ਰਵਾਨਾ <br/> ਅਗਲੀ ਖ਼ਬਰ ਸੰਤ ਬਾਬਾ ਕਰਨੈਲ ਸਿੰਘ ਗਊਸ਼ਾਲਾ ਕੋਟਲਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ <br/>
Ad Position 24