14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚੋਰਾਂ ਨੇ ਮੋਬਾਈਲ ਦੀ ਦੁਕਾਨ ਦਾ ਸ਼ਟਰ ਭੰਨ ਕੇ ਕੀਤੀ ਚੋਰੀ <br/>

Ad Position 21
No active advertisement
ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਦਿਸ਼ਾਂਤ ਕੁਮਾਰ ਅਤੇ ਦੁਕਾਨ 'ਚ ਖਿੱਲਰਿਆ ਸਮਾਨ ਦਾ ਦਿ੍ਸ਼ | ਤਸਵੀਰਾਂ-ਕਪਿਲ ਕੰਧਾਰੀ <br/> 25-12-2025
ਗੁਰੂਹਰਸਹਾਏ, 24 ਦਸੰਬਰ (ਕਪਿਲ ਕੰਧਾਰੀ)- ਬੀਤੀ ਦੇਰ ਰਾਤ ਚੋਰਾਂ ਵਲੋਂ ਇਕ ਦੁਕਾਨ ਤਾਂ ਸ਼ਟਰ ਭੰਨ ਕੇ ਅੰਦਰ ਪਿਆ 50 ਹਜਾਰ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕਰ ਲਿਆ ਗਿਆ | ਇਸ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਨਿਖਿਲ ਕੁਮਾਰ, ਦਿਸ਼ਾਂਤ ਕੁਮਾਰ ਪੁੱਤਰ ਹੁਕਮ ਚੰਦ ਵਾਸੀ ਗੁਰੂ ਕਰਮ ਸਿੰਘ ਬਸਤੀ ਗੁਰੂਹਰਸਹਾਏ ਨੇ ਦੱਸਿਆ ਕਿ ਉਹਨਾਂ ਦੀ ਸ਼੍ਰੀ ਮੁਕਤਸਰ ਸਾਹਿਬ ਰੋਡ ਦੇ ਮਹਾਦੇਵ ਟੈਲੀਕਾਮ ਨਾਮ ਦੀ ਮੋਬਾਈਲਾਂ ਦੀ ਦੁਕਾਨ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਅਤੇ ਅੱਜ ਸਵੇਰੇ ਕਰੀਬ 7 ਵਜੇ ਉਹਨਾਂ ਨੂੰ ਸਾਹਮਣੇ ਦੁਕਾਨ ਵਾਲੇ ਮਾਲਕ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ | ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਦੁਕਾਨ 'ਤੇ ਆਏ ਤੇ ਉਹਨਾਂ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਅੰਦਰ ਪਿਆ ਸਾਰਾ ਸਮਾਨ ਖਿੱਲਰਿਆ ਹੋਇਆ ਸੀ ਚੋਰਾਂ ਵਲੋਂ ਦੁਕਾਨ ਵਿਚੋਂ ਇਕ ਬੈਟਰਾ, ਤਿੰਨ ਪੁਰਾਣੇ ਮੋਬਾਈਲ, ਮੋਬਾਈਲਾਂ ਦੀ ਅਸੈਸਰੀ ਅਤੇ 1500 ਦੇ ਕਰੀਬ ਦੀ ਨਗਦ ਰਾਸ਼ੀ ਚੋਰੀ ਕੀਤੀ ਹੈ | ਪੀੜਤ ਦੁਕਾਨ ਮਾਲਕਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਚੋਂ 50 ਹਜ਼ਾਰ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕੀਤਾ ਗਿਆ ਹੈ | ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਦੁਕਾਨ ਦੇ ਨਾਲ ਅਤੇ ਪਿਛਲੇ ਪਾਸੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਵਿਚ ਦੋ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ ਵਲੋਂ ਰਾਤ ਕਰੀਬ ਦੋ ਅਤੇ ਤਿੰਨ ਵਜੇ ਦੇ ਦਰਮਿਆਨ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਪੀੜਤ ਦਿਸ਼ਾਂਤ ਕੁਮਾਰ ਨੇ ਦੱਸਿਆ ਕਿ ਉਸ ਵਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਲਿਖਿਤ ਦਰਖਾਸਤ ਦੇ ਦਿੱਤੀ ਗਈ ਹੈ, ਪੁਲਿਸ ਮੁਲਾਜ਼ਮ ਉਹਨਾਂ ਦੀ ਦੁਕਾਨ 'ਤੇ ਮੌਕਾ ਦੇਖਣ ਵੀ ਆਏ ਸਨ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਚੋਰਾਂ ਦੀ ਪਹਿਚਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਵੈਟਰਨਰੀ ਡਾਕਟਰਾਂ ਵਲੋਂ ਜ਼ਿਲ੍ਹੇ ਭਰ ਵਿਚ ਵੈਟਰਨਰੀ ਸੇਵਾਵਾਂ ਠੱਪ, ਰੋਸ ਪ੍ਰਦਰਸ਼... ਅਗਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24