13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

16 ਅਗਸਤ ਨੂੰ ਆਪਣੇ ਸੰਬੰਧਿਤ ਪੋਲਿੰਗ ਬੂਥ ’ਤੇ ਡਰਾਫਟ ਵੋਟਰ ਸੂਚੀ ’ਚ ਆਪਣਾ ਨਾਂਅ ਜ਼ਰੂਰ ਚੈੱਕ ਕਰਨ - ਜ਼ਿਲ੍ਹਾ ਚੋਣ ਅਫ਼ਸਰ

ਫ਼ਿਰੋਜ਼ਪੁਰ, 13 ਅਗਸਤ (ਸੁਖਵਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 16 ਅਗਸਤ ਨੂੰ ਆਪਣੇ ਸੰਬੰਧਿਤ ਪੋਲਿੰਗ ਬੂਥ ’ਤੇ ਪਹੁੰਚ ਕੇ ਡਰਾਫਟ ਵੋਟਰ ਸੂਚੀ ਵਿਚ ਆਪਣਾ ਨਾਂਅ ਜ਼ਰੂਰ ਚੈੱਕ ਕਰਨ। ਇਸ ਸੰਬੰਧੀ ਹਰੇਕ ਬੂਥ ਲੈਵਲ ਅਫ਼ਸਰ 16 ਅਗਸਤ ਨੂੰ ਆਪਣੇ ਸਬੰਧਤ ਪੋਲਿੰਗ ਬੂਥ ’ਤੇ ਸਵੇਰੇ 10 ਵਜੋਂ ਤੋਂ ਦੁਪਹਿਰ 1 ਵਜੇ ਤੱਕ ਹਾਜ਼ਰ ਰਹਿਣਗੇ ਅਤੇ ਉਨ੍ਹਾਂ ਕੋਲ ਸਬੰਧਤ ਪੋਲਿੰਗ ਬੂਥ ਦੀ ਡਰਾਫਟ ਵੋਟਰ ਸੂਚੀ ਉਪਲਬਧ ਹੋਵੇਗੀ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ। 14-08-2026
ਫ਼ਿਰੋਜ਼ਪੁਰ, 13 ਅਗਸਤ (ਸੁਖਵਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 16 ਅਗਸਤ ਨੂੰ ਆਪਣੇ ਸੰਬੰਧਿਤ ਪੋਲਿੰਗ ਬੂਥ ’ਤੇ ਪਹੁੰਚ ਕੇ ਡਰਾਫਟ ਵੋਟਰ ਸੂਚੀ ਵਿਚ ਆਪਣਾ ਨਾਂਅ ਜ਼ਰੂਰ ਚੈੱਕ ਕਰਨ। ਇਸ ਸੰਬੰਧੀ ਹਰੇਕ ਬੂਥ ਲੈਵਲ ਅਫ਼ਸਰ 16 ਅਗਸਤ ਨੂੰ ਆਪਣੇ ਸਬੰਧਤ ਪੋਲਿੰਗ ਬੂਥ ’ਤੇ ਸਵੇਰੇ 10 ਵਜੋਂ ਤੋਂ ਦੁਪਹਿਰ 1 ਵਜੇ ਤੱਕ ਹਾਜ਼ਰ ਰਹਿਣਗੇ ਅਤੇ ਉਨ੍ਹਾਂ ਕੋਲ ਸਬੰਧਤ ਪੋਲਿੰਗ ਬੂਥ ਦੀ ਡਰਾਫਟ ਵੋਟਰ ਸੂਚੀ ਉਪਲਬਧ ਹੋਵੇਗੀ। ਵੋਟਰ ਬੀ.ਐਲ.ਓ ਦੀ ਸਹਾਇਤਾ ਨਾਲ ਵੋਟਰ ਸੂਚੀ ਵਿਚ ਆਪਣਾ ਨਾਮ, ਵੇਰਵੇ ਅਤੇ ਹੋਰ ਸਬੰਧਤ ਜਾਣਕਾਰੀ ਦੀ ਜਾਂਚ ਕਰ ਸਕਦੇ ਹਨ ਜਾਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀ ਵੈੱਬ ਸਾਈਟ ’ਤੇ ਵੀ ਡਰਾਫਟ ਵੋਟਰ ਸੂਚੀ ਉਪਲੱਬਧ ਹੈ। ਜਿਸ ਵਿਚ ਵੋਟਰ ਆਪਣੇ ਵੇਰਵੇ ਚੈੱਕ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਿਤੀ ਨੂੰ ਆਪਣੇ ਪੋਲਿੰਗ ਬੂਥ ’ਤੇ ਜ਼ਰੂਰ ਪਹੁੰਚਣ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਨਾਮ ਅਤੇ ਵੋਟਰ ਸੂਚੀ ਵਿਚ ਦਰਜ ਵੇਰਵੇ ਸਹੀ ਹਨ। ਜੇਕਰ ਕਿਸੇ ਵੋਟਰ ਨੂੰ ਵੋਟਰ ਸੂਚੀ ਵਿਚ ਆਪਣਾ ਨਾਮ ਜਾਂ ਵੇਰਵਿਆਂ ਸਬੰਧੀ ਕੋਈ ਇਤਰਾਜ਼ ਜਾਂ ਸੋਧ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਮੌਕੇ ’ਤੇ ਮੌਜੂਦ ਬੀ.ਐਲ.ਓ ਨਾਲ ਸੰਪਰਕ ਕਰ ਸਕਦਾ ਹੈ ਅਤੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ/ਦਾਅਵਾ ਅਤੇ ਇਤਰਾਜ਼ ਪੇਸ਼ ਕਰ ਸਕਦਾ ਹੈ। ਵੋਟਰਾਂ ਲਈ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ 13 ਅਗਸਤ ਤੋਂ 12 ਸਤੰਬਰ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਨਵੀਂ ਵੋਟ ਬਣਾਉਣ ਲਈ ਫਾਰਮ 6, ਵੋਟਰ ਸੂਚੀ ਜਾਂ ਵੋਟਰ ਕਾਰਡ ਵਿਚ ਦਰਜ ਵੇਰਵਿਆਂ ਵਿਚ ਸੋਧ ਜਾਂ ਵੋਟ ਸ਼ਿਫ਼ਟ ਕਰਨ ਲਈ ਫਾਰਮ-8 ਆਨਲਾਈਨ ਪੋਰਟਲ ਰਾਹੀਂ ਜਾਂ ਆਪਣੇ ਫੋਨ ਤੋਂ ਐਪ ਰਾਹੀ ਕਰ ਸਕਦੇ ਹੋ। ਇਸ ਤੋਂ ਇਲਾਵਾ ਆਫ਼ਲਾਈਨ ਦਸਤੀ ਫਾਰਮ ਭਰਨ ਲਈ ਆਪਣੇ ਹਲਕੇ ਦੇ ਈ.ਆਰ.ੳ ਦਫਤਰ ਜਾਂ ਬੂਥ ਲੈਵਲ ਅਫਸਰ ਦੀ ਸਹਾਇਤਾ ਲੈ ਸਕਦੇ ਹੋ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਲਈ ਵੋਟਰ ਸੂਚੀ ਵਿਚ ਆਪਣਾ ਨਾਮ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬੈਰੀਐਟ੍ਰਿਕ ਸਰਜਰੀ ਮੋਟਾਪੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ’ਚ ਬਣੀ ਆਸ ਦੀ ਵੱਡੀ ਕਿਰਨ : ਡਾ. ਸਿੰਗਲਾ ਰੋਬੋ... ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਸਕੂਲੀ ਬੱਚਿਆਂ ਲਈ ਗੁਣਵੱਤਾ ਭਰਪੂਰ ਭੋਜਨ ਯਕੀਨੀ ਬਣਾਉਣ ਵੱਲ ਨਿਵੇਕਲੀ ਪਹਿਲ ਕੁਕਿੰਗ ਪ੍ਰਤੀਯੋਗਤਾ...
Ad Position 24