13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਿਰਭਉ ਨਿਰਵੈਰ ਸੇਵਾ ਸੁਸਾਇਟੀ ਵਲੋਂ ਲਗਾਇਆ ਅੱਖਾਂ ਦਾ ਕੈਂਪ

ਕੁੱਲਗੜ੍ਹੀ, 13 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸਮਾਜ ਸੇਵਾ ਲਈ ਯਤਨਸ਼ੀਲ ਨਿਰਭਉ ਨਿਰਵੈਰ ਸੇਵਾ ਸੁਸਾਇਟੀ ਵਲੋਂ ਪਿੰਡ ਕੁੱਲਗੜ੍ਹੀ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਲੈਂਜ਼ ਪਾਉਣ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸਤਲੁਜ ਪੈ੍ੱਸ ਕਲੱਬ, ਫ਼ਿਰੋਜ਼ਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ।

Ad Position 21
No active advertisement
ਅਜੀਤ ਡੈਸਕ 14-10-2026
ਕੁੱਲਗੜ੍ਹੀ, 13 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸਮਾਜ ਸੇਵਾ ਲਈ ਯਤਨਸ਼ੀਲ ਨਿਰਭਉ ਨਿਰਵੈਰ ਸੇਵਾ ਸੁਸਾਇਟੀ ਵਲੋਂ ਪਿੰਡ ਕੁੱਲਗੜ੍ਹੀ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਲੈਂਜ਼ ਪਾਉਣ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸਤਲੁਜ ਪੈ੍ੱਸ ਕਲੱਬ, ਫ਼ਿਰੋਜ਼ਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ-ਬੇਨਤੀ ਕਰਕੇ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਤੋਂ ਡਾ.ਮੁਨੀਸ਼ ਧਵਨ ਅਤੇ ਉਨ੍ਹਾਂ ਦੀ ਟੀਮ ਵਲੋਂ ਕੈਂਪ ਵਿਚ ਤਿੰਨ ਸੌ ਦੇ ਲਗਭਗ ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 20 ਮਰੀਜ਼ਾਂ ਦੀ ਚੋਣ ਲੈਂਜ਼ ਪਾਉਣ ਲਈ ਕੀਤੀ ਗਈ ਅਤੇ ਉਨ੍ਹਾਂ ਨੂੰ ਲੈਂਜ਼ ਪਾਉਣ ਲਈ ਫ਼ਰੀਦਕੋਟ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੇ ਮੁਫ਼ਤ ਲੈਜ਼ ਪਵਾਏ ਜਾਣਗੇ । ਕੈਂਪ ਵਿਚ ਮਰੀਜ਼ਾਂ ਲਈ ਗੁਰੂ ਕੇ ਲੰਗਰ ਅਤੇ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਕੈਂਪ ਵਿਚ ਗੁਰਨਾਮ ਸਿੱਧੂ ਪ੍ਰਧਾਨ ਸਮੇਤ ਸਤਲੁਜ ਪੈ੍ੱਸ ਕਲੱਬ, ਫ਼ਿਰੋਜ਼ਪੁਰ ਦੀ ਸਮੁੱਚੀ ਟੀਮ, ਬਾਬਾ ਗੁਰਮੇਲ ਸਿੰਘ ਜੀ ਕਾਰ ਸੇਵਾ ਵਾਲੇ, ਅਭਿਨਵ ਖੋਸਲਾ ਫੂਡ ਸੇਫ਼ਟੀ ਅਫ਼ਸਰ, ਧਰਮਪਾਲ ਬਾਂਸਲ ਹਾਰਮਨੀ ਆਯੁਰਵੈਦਿਕ ਕਾਲਜ, ਗੁਰਨੇਕ ਸਿੰਘ ਸਰਪੰਚ ਕੁੱਲਗੜ੍ਹੀ, ਕੁਲਦੀਪ ਕੁਮਾਰ ਠੇਕੇਦਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ, ਜਿਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹਾਰਮਨੀ ਆਯੁਰਵੈਦਿਕ ਕਾਲਜ, ਫ਼ਿਰੋਜ਼ਪੁਰ ਤੋਂ ਆਈ ਟੀਮ ਨੇ ਕੈਂਪ ਵਿਚ ਪੂਰਨ ਸਹਿਯੋਗ ਦਿੱਤਾ।ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸੁਸਾਇਟੀ ਆਗੂ ਰਮਨਦੀਪ ਸਿੰਘ ਸੰਧੂ, ਗੁਰਜੀਤ ਸਿੰਘ ਮੱਲੀ, ਬਲਵੰਤ ਸਿੰਘ ਸਿੱਧੂ, ਅਮਨਦੀਪ ਸਿੰਘ ਮੰਪੀ, ਬਖ਼ਸ਼ੀਸ਼ ਸਿੰਘ ਜੱਥੇਦਾਰ, ਗੁਰਬਾਜ਼ ਸਿੰਘ ਕੈਨੇਡਾ, ਜਸਵਿੰਦਰ ਸਿੰਘ ਨੰਬਰਦਾਰ, ਕੌਰਜੀਤ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਸਰਾਂ ਭੰਬਾ ਲੰਡਾ, ਸੁਖਬੀਰ ਸਿੰਘ ਸੰਧੂ, ਗੁਰਬਖਸ਼ ਸਿੰਘ ਜੌਹਨਡੀਆਰ, ਬਲਕਰਨ ਸਿੰਘ ਸੰਧੂ, ਹਰਿੰਦਰਪਾਲ ਸਿੰਘ ਸੰਧੂ, ਹਰਜੀਤ ਸਿੰਘ ਗਿੱਲ, ਪਰਮੋਦ ਗਰਗ, ਪਰਵਿੰਦਰ ਸਿੰਘ ਜੌਹਲ, ਅਰਸ਼ਪ੍ਰੀਤ ਸੰਧੂ, ਨਿਮਰਤ ਸੰਧੂ, ਸਨੀ ਮਹਾਜਨ ਭੰਬਾ ਲੰਡਾ ਸਮੇਤ ਸਮੂਹ ਐਨ.ਆਰ.ਆਈ. ਵੀਰਾਂ ਦਾ ਵੱਡਾ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਵਿਆਹਾਂ ’ਚ ਹਥਿਆਰ ਲਿਜਾਣ ’ਤੇ ਪਾਬੰਦੀ, ਹੋਰਡਿੰਗਾਂ ਅਤੇ ਨਾਜਾਇਜ਼ ਕਬਜ਼ਿਆਂ ’ਤੇ ਵੀ ਸਖ਼ਤੀ ਅਗਲੀ ਖ਼ਬਰ ਗੁਰੂ ਕੀ ਰਸੋਈ ਮੁਕਾਬਲਿਆਂ ’ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਖੇਤਰ ਦੇ ਵਿਦਿਆਰਥੀਆਂ ਦੀ ਬੱਲੇ-ਬੱਲੇ, ਜਿੱਤ...
Ad Position 24