ਬੈਰੀਐਟ੍ਰਿਕ ਸਰਜਰੀ ਮੋਟਾਪੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ’ਚ ਬਣੀ ਆਸ ਦੀ ਵੱਡੀ ਕਿਰਨ : ਡਾ. ਸਿੰਗਲਾ
ਰੋਬੋਟ ਦੀ ਮਦਦ ਨਾਲ ਕੀਤੀ ਸਰਜਰੀ ਨਾਲ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਭਾਰ ਘਟਾਉਣ ’ਚ ਮਿਲੀ ਮਦਦ
ਫ਼ਾਜ਼ਿਲਕਾ, 13 ਅਗਸਤ(ਦਵਿੰਦਰ ਪਾਲ ਸਿੰਘ)- ਫੋਰਟਿਸ ਹਸਪਤਾਲ ਮੋਹਾਲੀ ਦੇ ਬੈਰੀਐਟ੍ਰਿਕ ਸਰਜਰੀ ਵਿਭਾਗ ’ਚ ਰੋਬੋਟ ਦੀ ਮਦਦ ਨਾਲ ਕੀਤੀ ਜਾ ਰਹੀ ਬੈਰੀਐਟ੍ਰਿਕ ਸਰਜਰੀ ਨੇ ਬਹੁਤ ਜ਼ਿਆਦਾ ਮੋਟਾਪੇ ਤੋਂ ਪੀੜਤ ਕਈ ਮਰੀਜ਼ਾਂ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਲਿਆਂਦਾ ਹੈ। 100 ਕਿਲੋ ਤੋਂ ਵੱਧ ਭਾਰ ਵਾਲੇ ਅਤੇ ਮੋਟਾਪੇ ਦੇ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਇਸ ਇਲਾਜ ਨਾਲ ਲੰਬੇ ਸਮੇਂ ਤੱਕ ਭਾਰ ਘਟਾਉਣ ਵਿਚ ਮਦਦ ਮਿਲੀ ਹੈ।
ਫ
ਫ਼ਾਜ਼ਿਲਕਾ ਵਿਖੇ ਜਾਣਕਾਰੀ ਦਿੰਦੇ ਹੋਏ ਡਾ. ਵਿਤਿਸ਼ ਸਿੰਗਲਾ ਸਲਾਹਕਾਰ, ਬੈਰੀਐਟ੍ਰਿਕ ਸਰਜਰੀ ਵਿਭਾਗ ਫੋਰਟਿਸ ਹਸਪਤਾਲ ਮੋਹਾਲੀ। ਅਜੀਤ ਤਸਵੀਰ
14-08-2026
ਫ਼ਾਜ਼ਿਲਕਾ, 13 ਅਗਸਤ(ਦਵਿੰਦਰ ਪਾਲ ਸਿੰਘ)- ਫੋਰਟਿਸ ਹਸਪਤਾਲ ਮੋਹਾਲੀ ਦੇ ਬੈਰੀਐਟ੍ਰਿਕ ਸਰਜਰੀ ਵਿਭਾਗ ’ਚ ਰੋਬੋਟ ਦੀ ਮਦਦ ਨਾਲ ਕੀਤੀ ਜਾ ਰਹੀ ਬੈਰੀਐਟ੍ਰਿਕ ਸਰਜਰੀ ਨੇ ਬਹੁਤ ਜ਼ਿਆਦਾ ਮੋਟਾਪੇ ਤੋਂ ਪੀੜਤ ਕਈ ਮਰੀਜ਼ਾਂ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਲਿਆਂਦਾ ਹੈ। 100 ਕਿਲੋ ਤੋਂ ਵੱਧ ਭਾਰ ਵਾਲੇ ਅਤੇ ਮੋਟਾਪੇ ਦੇ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਇਸ ਇਲਾਜ ਨਾਲ ਲੰਬੇ ਸਮੇਂ ਤੱਕ ਭਾਰ ਘਟਾਉਣ ਵਿਚ ਮਦਦ ਮਿਲੀ ਹੈ। ਸਰਜਰੀ ਤੋਂ ਅਗਲੇ ਹੀ ਦਿਨ ਬਲੱਡ ਸ਼ੂਗਰ ਆਮ ਹੋਣ ਤੋਂ ਬਾਅਦ ਸ਼ੂਗਰ ਦੀਆਂ ਦਵਾਈਆਂ ਅਤੇ ਇਨਸੁਲਿਨ ਦੀ ਲੋੜ ਵੀ ਨਹੀ ਰਹਿੰਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਵਿਤਿਸ਼ ਸਿੰਗਲਾ ਸਲਾਹਕਾਰ, ਬੈਰੀਐਟ੍ਰਿਕ ਸਰਜਰੀ ਵਿਭਾਗ ਫੋਰਟਿਸ ਹਸਪਤਾਲ ਮੋਹਾਲੀ ਨੇ ਆਪਣੀ ਫ਼ਾਜ਼ਿਲਕਾ ਫ਼ੇਰੀ ਦੌਰਾਨ ਕੀਤਾ। ਉਨ੍ਹਾਂ ਆਪਣਾ ਇਕ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਇਕ ਮਾਮਲੇ ਵਿਚ 56 ਸਾਲਾਂ ਮਹਿਲਾ ਦਾ ਭਾਰ 160 ਕਿਲੋ ਸੀ। ਉਹ ਪਿਛਲੇ ਸੱਤ ਸਾਲਾਂ ਤੋਂ ਸ਼ੂਗਰ ਦੀ ਮਰੀਜ਼ ਸੀ ਅਤੇ ਉਸ ਨੂੰ ਇਨਸੁਲਿਨ ਦੇ ਨਾਲ ਸ਼ੂਗਰ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਸਨ। ਇਸ ਤੋਂ ਇਲਾਵਾ ਉਹ ਹਾਈ ਬਲੱਡ ਪ੍ਰੈਸ਼ਰ, ਵਧਿਆ ਹੋਇਆ ਕੋਲੈਸਟਰੋਲ, ਗੋਡਿਆਂ ਦੇ ਗਠੀਏ ਅਤੇ ਨੀਂਦ ਦੌਰਾਨ ਸਾਹ ਰੁਕਣ ਦੀ ਸਮੱਸਿਆ ਤੋਂ ਵੀ ਪੀੜਤ ਸੀ। ਉਸ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਵੀ ਰਹਿੰਦੀਆਂ ਸਨ। ਭਾਰ ਘਟਾਉਣ ਲਈ ਉਸ ਨੇ ਭਾਰ ਘਟਾਉਣ ਵਾਲੇ ਟੀਕੇ ਵੀ ਲਗਵਾਏ, ਪਰ ਇਸ ਨਾਲ ਉਮੀਦ ਮੁਤਾਬਕ ਲਾਭ ਨਹੀਂ ਮਿਲਿਆ। ਸਿਹਤ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੇ ਹਾਲ ਹੀ ਵਿਚ ਫੋਰਟਿਸ ਹਸਪਤਾਲ ਮੋਹਾਲੀ ਦੇ ਬੈਰੀਐਟ੍ਰਿਕ ਸਰਜਰੀ ਵਿਭਾਗ ਨਾਲ ਸੰਪਰਕ ਕੀਤਾ। ਜਾਂਚ ਅਤੇ ਲੋੜੀਂਦੇ ਮੈਡੀਕਲ ਟੈਸਟਾਂ ਤੋਂ ਬਾਅਦ ਡਾ. ਸਿੰਗਲਾ ਨੇ ਉਸ ਲਈ ਰੋਬੋਟ ਦੀ ਮਦਦ ਨਾਲ ਬੈਰੀਐਟ੍ਰਿਕ ਸਰਜਰੀ ਨੂੰ ਢੁੱਕਵਾਂ ਇਲਾਜ ਦੱਸਿਆ। ਇਸ ਤੋਂ ਬਾਅਦ ਮਰੀਜ਼ ਦੀ ਸਰਜਰੀ ਸਫਲਤਾਪੂਰਵਕ ਕੀਤੀ ਗਈ। ਸਰਜਰੀ ਤੋਂ ਅਗਲੇ ਹੀ ਦਿਨ ਉਸ ਦਾ ਬਲੱਡ ਸ਼ੂਗਰ ਪੱਧਰ ਆਮ ਹੋ ਗਿਆ ਅਤੇ ਉਸ ਨੂੰ ਇਨਸੁਲਿਨ ਜਾਂ ਸ਼ੂਗਰ ਦੀਆਂ ਦਵਾਈਆਂ ਦੀ ਲੋੜ ਨਹੀਂ ਪਈ। ਸਰਜਰੀ ਤੋਂ ਬਾਅਦ ਉਸ ਦੀ ਸਿਹਤ ਠੀਕ ਰਹੀ। ਉਸ ਨੂੰ ਆਈ.ਸੀ.ਯੂ ਵਿਚ ਰੱਖਣ ਦੀ ਲੋੜ ਨਹੀਂ ਪਈ ਅਤੇ 24 ਘੰਟਿਆਂ ਦੇ ਅੰਦਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਡਾ. ਸਿੰਗਲਾ ਨੇ ਦੱਸਿਆ ਕਿ ਹਸਪਤਾਲ ਵਿਚ ਅਜਿਹੀਆਂ ਸਰਜਰੀਆਂ ਰੋਬੋਟ ਦੀ ਮਦਦ ਨਾਲ ਜਾਂ ਦੂਰਬੀਨ ਰਾਹੀਂ ਕੀਤੀ ਜਾਣ ਵਾਲੀ ਸਰਜਰੀ ਦੀ ਵਿਧੀ ਨਾਲ ਕੀਤੀਆਂ ਜਾਂਦੀਆਂ ਹਨ। ਇਸ ਵਿਚ ਵੱਡਾ ਚੀਰਾ ਲਗਾਉਣ ਦੀ ਬਜਾਏ ਸਰੀਰ ’ਤੇ ਕੁਝ ਛੋਟੇ ਚੀਰੇ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੁਝ ਟਾਂਕਿਆਂ ਨਾਲ ਬੰਦ ਕੀਤਾ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਘੱਟ ਤਕਲੀਫ਼, ਘੱਟ ਪੇਚੀਦਗੀਆਂ ਅਤੇ ਜਲਦੀ ਸਿਹਤਮੰਦ ਹੋਣ ਵਿਚ ਮਦਦ ਮਿਲਦੀ ਹੈ।