ਅਬੋਹਰ, 24 ਦਸੰਬਰ (ਖ਼ਾਲਸਾ)-ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਅਬੋਹਰ ਦੀ ਮੀਟਿੰਗ ਸ਼ੌਂਕੀ ਕੰਬੋਜ, ਕੇਵਲ ਕਿ੍ਸ਼ਨ ਕੰਬੋਜ, ਸਲਾਹਕਾਰ ਐਡਵੋਕੇਟ ਦੇਸਰਾਜ ਕੰਬੋਜ, ਰਜਿੰਦਰ ਕੰਬੋਜ ਡੱਬੂ, ਆਲਮਗੜ੍ਹ ਸਰਪੰਚ ਜੰਗੀਰ ਸਿੰਘ ਹਾਂਡਾ, ਜਗਦੇਵ ਸਿੰਘ ਜੰਮੂ, ਡਾ.ਧੰਨਾ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਸ਼ਹੀਦ ਊਧਮ ਸਿੰਘ ਦੇ 127ਵੇਂ ਜਨਮ ਦਿਨ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਸਵੇਰੇ 10:30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਭਾ ਚੌਂਕ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਕਰਵਾਏ ਜਾਣਗੇ | ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਦੇ ਮੈਂਬਰ ਬੱਲੂਆਣਾ ਦੇ ਸਰਪੰਚ ਭਜਨ ਲਾਲ ਕੰਬੋਜ, ਚੰਬਾ ਰਾਮ ਕੰਬੋਜ ਸਾਬਕਾ ਸਰਪੰਚ, ਗੁਰਦਿਆਲ ਕੰਬੋਜ ਸਾਬਕਾ ਸਰਪੰਚ ਢਾਣੀ ਲਟਕਣ, ਮਨਫੂਲ ਕੰਬੋਜ ਸਾਬਕਾ ਸਰਪੰਚ ਬੱਲੂਆਣਾ, ਮਨੋਹਰ ਲਾਲ ਕੰਬੋਜ ਸਾਬਕਾ ਸਰਪੰਚ ਬੱਲੂਆਣਾ ਨੇ ਵੀ ਸਮਾਜ ਸੇਵਾ ਦੇ ਨੁਮਾਇੰਦੇ ਨੂੰ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦਾ ਸੰਦੇਸ਼ ਦਿੱਤਾ |