ਫ਼ਾਜ਼ਿਲਕਾ, 24 ਦਸੰਬਰ (ਦਵਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਪਿੰਡ ਰੰਗੀਲਾ ਦੇ ਸਰਪੰਚ ਪਰਮਜੀਤ ਕੌਰ ਦੇ ਪਤੀ ਮਨਪ੍ਰੀਤ ਸਿੰਘ ਸੈਣੀ ਦੀ ਦੇਖ ਰੇਖ ਹੇਠ ਪਿੰਡ ਰੰਗੀਲਾ ਤੇ ਪਿੰਡ ਚੱਕ ਪੰੁਨਾਂ ਵਾਲੀ ਦੇ ਕਿਸਾਨਾਂ ਦੇ ਪੱਕੇ ਖਾਲ਼ੇ ਫ਼ਰੀ ਬਣਾ ਕੇ ਦਿੱਤੇ ਜਾ ਰਹੇ ਹਨ¢ ਅੱਜ ਚੌਥੀ ਸਾਖ ਦੇ ਕੱਚੇ ਖਾਲ਼ਿਆਂ ਨੂੰ ਪੱਕਾ ਕਰਨ ਦੀ ਮਨਪ੍ਰੀਤ ਸਿੰਘ ਸੈਣੀ ਵਲੋਂ ਨੀਂਹ ਰੱਖੀ ਗਈ¢ ਇਸ ਮੌਕੇ 'ਤੇ ਕਿਸਾਨ ਧਰਮਪਾਲ ਸਿੰਘ, ਗੁਰਜੰਟ ਸਿੰਘ, ਹਰਨਾਮ ਚੰਦ, ਸਤਨਾਮ ਸਿੰਘ, ਲਖਵੀਰ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ, ਗੁਰਮੰਗਤ ਸਿੰਘ, ਹੰਸਪਾਲ ਸਿੰਘ, ਬਲਕਾਰ ਸਿੰਘ, ਗੁਲਾਬ ਸਿੰਘ, ਬੇਅੰਤ ਸਿੰਘ, ਸਤਵੀਰ ਸਿੰਘ, ਸੁਖਵਿੰਦਰ ਸਿੰਘ, ਠਾਣਾ ਸਿੰਘ ਅਤੇ ਹੋਰ ਕਿਸਾਨ ਭਰਾਵਾਂ ਦੇ ਕੱਚੇ ਖਾਲ਼ਿਆ ਨੂੰ ਪੱਕੇ ਖਾਲ਼ੇ ਫ਼ਰੀ ਬਣਾਉਣ ਤੇ ਪਿੰਡ ਰੰਗੀਲਾ ਦੇ ਸਰਪੰਚ ਪਰਮਜੀਤ ਕੌਰ ਸੈਣੀ ਦੇ ਪਤੀ ਮਨਪ੍ਰੀਤ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ¢ਇਸ ਮੌਕੇ ਤੇ ਮਨਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਹੁਣ ਹਰ ਇੱਕ ਕਿਸਾਨ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇਗਾ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ¢