30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ਼ਹਿਰ 'ਚ ਸ਼ਾਮ ਵੇਲੇ ਪਈ ਸੰਘਣੀ ਧੁੰਦ ਨੇ ਕੀਤਾ ਜਨ-ਜੀਵਨ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 30-12-2025
ਗੁਰੂਹਰਸਹਾਏ, 29 ਦਸੰਬਰ(ਕਪਿਲ ਕੰਧਾਰੀ)-ਗੁਰੂਹਰਸਹਾਏ ਵਿਚ ਅੱਜ ਸ਼ਾਮ ਅਚਾਨਕ 5:30 ਵਜੇ ਪਈ ਸੰਘਣੀ ਧੁੰਦ ਨੇ ਜਨ-ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ | ਸੰਘਣੀ ਧੁੰਦ ਕਾਰਨ ਸੜਕਾਂ 'ਤੇ ਦਿਸਣ ਹੱਦ ਸੀਮਤ ਰਹੀ ਅਤੇ ਵਾਹਨ ਚਾਲਕ ਆਪਣੇ ਵਾਹਨ ਦੀਆਂ ਲਾਈਟਾਂ ਚਲਾ ਕੇ ਆਪਣੀ ਮੰਜ਼ਿਲ ਵੱਲ ਵੱਧ ਦੇ ਦਿਖਾਈ ਦਿੱਤੇ | ਇਕੋ ਦਮ ਪਈ ਸੰਘਣੀ ਧੁੰਨ ਕਾਰਨ ਰਾਹਗੀਰਾਂ ਨੂੰ ਵਾਹਨ ਚਲਾਉਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਜੇਕਰ ਗੱਲ ਮੌਸਮ ਵਿਗਿਆਨੀਆਂ ਦੀ ਕੀਤੀ ਜਾਵੇ ਤਾਂ ਮੌਸਮ ਵਿਗਿਆਨੀਆਂ ਨੇ 29 ਦਸੰਬਰ ਤੱਕ ਪੰਜਾਬ ਭਰ ਵਿਚ ਸੀਤ ਲਹਿਰ ਚੱਲਣ ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ | ਠੰਢ ਤੋਂ ਬਚਣ ਲਈ ਕੁਝ ਲੋਕ ਸੜਕਾਂ ਕੰਢੇ ਹੱਥ ਸੇਕਦੇ ਨਜ਼ਰ ਆਏ | ਜੇਕਰ ਆਉਣ ਵਾਲੇ ਦਿਨਾਂ ਵਿਚ ਇਸ ਤਰ੍ਹਾਂ ਠੰਢ ਜਾ ਧੰੁਦ ਵਧਦੀ ਹੈ ਤਾਂ ਨਿੱਤ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਕਾਮਿਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ 6 ਜਨਵਰੀ ਨੂੰ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ ਕਰਨਗੇ ਜਲ ਸਪਲਾਈ ਵਿਭਾਗ ਦੇ ਕਾਮੇ ਅਗਲੀ ਖ਼ਬਰ ਮਨਰੇਗਾ ਸਕੀਮ ਦਾ ਨਾਂਅ ਬਦਲਣ ਤੇ ਕਾਨੂੰਨ ਵਿਚ ਸੋਧ ਕਰਨ ਤੇ ਕਿਸਾਨਾਂ ਵਲੋਂ ਵਿਰੋਧ <br/>
Ad Position 24