29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦੂਸਰਾ ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 30-12-2025
ਮੁੱਦਕੀ, 29 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਗੁਰੂ ਕਿਰਪਾ ਕਲੀਨਿਕ ਅਤੇ ਨੈਸ਼ਨਲ ਡਿਜੀਟਲ ਐਕਸ ਰੇ ਮੁੱਦਕੀ ਵਲੋਂ ਦੂਸਰਾ ਖ਼ੂਨ ਦਾਨ ਕੈਂਪ ਮੇਨ ਰੋਡ ਬਾਠ ਵਾਲੀ ਗਲੀ ਮੁੱਦਕੀ ਵਿਖੇ ਲਗਾਇਆ ਗਿਆ | ਇਹ ਜਾਣਕਾਰੀ ਡਾ. ਜਸਪਾਲ ਸਿੰਘ ਪਾਲੀ ਅਤੇ ਮਨਪ੍ਰੀਤ ਕੁਮਾਰ (ਐਕਸ ਰੇ ਟੈਕਨੀਸ਼ੀਅਨ) ਨੇ ਦਿੰਦਿਆਂ ਦੱਸਿਆ ਕਿ ਇਹ ਕੈਂਪ ਸਵੇਰ 9 ਵਜੇ ਤੋਂ 2 ਵਜੇ ਤੱਕ ਲਗਾਇਆ ਗਿਆ, ਜਿਸ ਵਿਚ 55 ਦੇ ਕਰੀਬ ਖ਼ੂਨ ਦਾਨੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਕੈਂਪ 'ਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਖ਼ੂਨ ਦਾਨ ਕਰਿਆ ਕਰੋਂ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ | ਕੈਂਪ ਦੀ ਸ਼ਲਾਘਾ ਕਰਦੇ ਹੋਏ ਡਾ. ਕੁਲਦੀਪ ਸਿੰਘ ਨਾਗੀ ਨੇ ਕਿਹਾ ਕਿ ਮਨੁੱਖੀ ਜਾਨਾਂ ਨੂੰ ਬਚਾਉਣ ਖ਼ਾਤਰ ਇਹੋ ਜਿਹੇ ਖ਼ੂਨ ਦਾਨ ਕੈਂਪ ਲੱਗਣੇ ਬਹੁਤ ਹੀ ਵਧੀਆ ਉਪਰਾਲਾ ਹੈ | ਇਸ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਦੇ ਕਮੇਟੀ ਮੈਂਬਰ ਅਤੇ ਸੇਵਾਦਾਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਭਵਨ ਫ਼ਿਰੋਜਪੁਰ ਛਾਉਣੀ ਵਿਖੇ ਆਸ਼ੂ ਬੰਗੜ ਨੇ ਅਦਾ ਕੀਤੀ ਝੰਡੇ ਦੀ ਰਸਮ <br/> ਭਾਰਤੀ ਰਾਸ਼ਟਰੀ ਕਾਂਗਰਸ ਦਾ... ਅਗਲੀ ਖ਼ਬਰ 2 ਗਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24