ਰਮਨਦੀਪ ਬਜਾਜ ਦੇ ਨਿਵਾਸ ਸਥਾਨ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਸੁਣਿਆ ‘ਮਨ ਕੀ ਬਾਤ’ ਪ੍ਰੋਗਰਾਮ
ਗੁਰੂਹਰਸਹਾਏ, 28 ਸਤੰਬਰ (ਕਪਿਲ ਕੰਧਾਰੀ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਨਾਲ ਸਾਂਝੇ ਕੀਤੇ ਜਾਂਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਤਹਿਤ ਗੁਰੂਹਰਸਹਾਏ ਵਿਖੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਖ਼ਜ਼ਾਨਚੀ ਰਮਨਦੀਪ ਬਜਾਜ ਦੇ ਨਿਵਾਸ ਸਥਾਨ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਇਕੱਠੇ ਹੋ ਕੇ ‘ਮਨ ਕੀ ਬਾਤ’ ਪ੍ਰੋਗਰਾਮ ਸੁਣਿਆ ਗਿਆ।
ਗੁਰੂਹਰਸਹਾਏ, 28 ਸਤੰਬਰ (ਕਪਿਲ ਕੰਧਾਰੀ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਨਾਲ ਸਾਂਝੇ ਕੀਤੇ ਜਾਂਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਤਹਿਤ ਗੁਰੂਹਰਸਹਾਏ ਵਿਖੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਖ਼ਜ਼ਾਨਚੀ ਰਮਨਦੀਪ ਬਜਾਜ ਦੇ ਨਿਵਾਸ ਸਥਾਨ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਇਕੱਠੇ ਹੋ ਕੇ ‘ਮਨ ਕੀ ਬਾਤ’ ਪ੍ਰੋਗਰਾਮ ਸੁਣਿਆ ਗਿਆ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸ੍ਰੀ ਸੂਰਜ ਭਾਰਦਵਾਜ, ਪੰਜਾਬ ਭਾਜਪਾ ਦੇ ਸਕੱਤਰ ਲਖਵਿੰਦਰ ਸਿੰਘ ਮੋਮੀ, ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਯੁਵਾ ਮੋਰਚਾ ਦੇ ਪ੍ਰਧਾਨ ਰਾਜਨਬੀਰ ਢਿੱਲੋਂ ਸਮੇਤ ਗੁਰੂਹਰਸਹਾਏ ਭਾਜਪਾ ਦੀ ਸਮੁੱਚੀ ਟੀਮ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਗੁਰੂਹਰਸਹਾਏ ਮੰਡਲ ਪ੍ਰਧਾਨ ਰਾਜ ਕੁਮਾਰ ਕਾਕਾ ਸਹਿਗਲ, ਭਾਜਪਾ ਆਗੂ ਦੀਪਕ ਸ਼ਰਮਾ, ਰਾਣਾ ਰਾਏ, ਡਾ.ਓਮ ਪ੍ਰਕਾਸ਼, ਕੁਲਦੀਪ ਭੱਟੀ, ਨਿਸ਼ੂ ਕੰਬੋਜ ਰੁਕਣਾ ਬਸਤੀ, ਮੰਡਲ ਯੁਵਾ ਮੋਰਚਾ ਪ੍ਰਧਾਨ ਸਾਹਿਲ ਨਰੂਲਾ, ਅਮਨਦੀਪ ਗਿਰਧਰ ਤੇ ਨਰੇਸ਼ ਸਿਕਰੀ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਖ਼ਜ਼ਾਨਚੀ ਰਮਨਦੀਪ ਬਜਾਜ ਆਦਿ ਹਾਜ਼ਰ ਸਨ।