ਦੇਸ਼ ਭਰ ’ਚ ਵੋਟਾਂ ਦੀ ਕਥਿਤ ਧਾਂਦਲੀ ਵਿਰੁੱਧ ਕਾਂਗਰਸੀਆਂ ...
ਜਿਸ ਕਾਰਨ ਲੋਕਤੰਤਰ ਤੇ ਵੋਟਰਾਂ ਦੇ ਅਧਿਕਾਰਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਕੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
(
(Ã ਸਫਾ 5 ਦੀ ਬਾਕੀ Æ)
29-09-2026
ਜਿਸ ਕਾਰਨ ਲੋਕਤੰਤਰ ਤੇ ਵੋਟਰਾਂ ਦੇ ਅਧਿਕਾਰਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਕੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਕਥਿਤ ਧਾਂਦਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਲੜਾਈ ਕਿਸੇ ਇੱਕ ਸਿਆਸੀ ਪਾਰਟੀ ਲਈ ਨਹੀਂ, ਸਗੋਂ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਹੈ। ਉਨ੍ਹਾਂ ਪੰਜਾਬ ਵਿੱਚ ਐੱਸ.ਆਈ.ਆਰ. ਦੀ ਪ੍ਰਕਿਰਿਆ ਬੰਦ ਕਰਕੇ ਪਹਿਲਾਂ ਵਾਲੀ ਵੋਟਰ ਸੂਚੀ ਅਨੁਸਾਰ ਚੋਣਾਂ ਕਰਵਾਉਣ ਦੀ ਮੰਗ ਵੀ ਦੁਹਰਾਈ। ਉਨਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਕਰੀਬ 20 ਲੱਖ ਵੋਟਾਂ ਕੱਟੀਆਂ ਗਈਆਂ ਹਨ। ਹਰਿਆਣਾ ਵਿਚ ਵੀ ਕਰੀਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਸਰਕਾਰ ਬਦਲਣ ਦੀ ਗੱਲ ਸਾਹਮਣੇ ਆਈ ਸੀ। ਸ਼ਹਿਰੀ ਹਲਕਿਆਂ ਵਿੱਚ ਵੋਟਾਂ ਕੱਟਣ ਤੇ ਦੂਜੇ ਖੇਤਰਾਂ ਵਿੱਚ ਵੋਟਾਂ ਜੋੜਨ ਦੀ ਕਥਿਤ ਸਾਜ਼ਿਸ਼ ਕੀਤੀ ਜਾ ਰਹੀ ਹੈ। ਵੜਿੰਗ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾ ਸਕਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਲੋਂ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨ ਕਰਕੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਵੋਟਰਾਂ ਦੇ ਅਧਿਕਾਰਾਂ ਦੀ ਰਾਖੀ ਤੇ ਵੋਟਰ ਸੂਚੀਆਂ ਵਿੱਚ ਪਾਰਦਰਸ਼ਤਾ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਪਾਰਟੀ ਵੱਲੋਂ ਸੰਘਰਸ਼ ਜਾਰੀ ਰੱਖਿਆ। ਇਸ ਮੌਕੇ ਹਰਿੰਦਰ ਸਿੰਘ ਖੋਸਾ, ਓਬੀਸੀ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ, ਮਲਕੀਤ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਸੰਧੂ ਕਾਂਗਰਸੀ ਆਗੂ, ਗੁਰਮੀਤ ਸਿੰਘ ਉੱਪਲ, ਜਸਵਿੰਦਰ ਸਿੰਘ ਸਾਬਕਾ ਪ੍ਰਧਾਨ ਕੋਆਪ੍ਰਟਿਵ ਸੁਸਾਇਟੀ, ਗੁਰਜੀਤ ਸਿੰਘ ਸਾਬਕਾ ਪੰਚ, ਚਮਕੌਰ ਸਿੰਘ ਢੀਂਡਸਾ, ਸਤਨਾਮ ਸਿੰਘ ਢਿੱਲੋਂ, ਜਗਸੀਰ ਸਿੰਘ ਖੋਸਾ, ਰਵਿੰਦਰ ਸਿੰਘ ਤੂਤ, ਜਗਨਾਮ ਇੰਦਰ ਸਿੰਘ ਘੁੰਮਣ, ਪੁਸ਼ਪਿੰਦਰ ਸਿੰਘ ਮਮਦੋਟ, ਮਲਕੀਤ ਸਿੰਘ ਝੋਕ ਹਰੀਹਰ, ਮਨੀਸ਼ ਸੁਲਹਾਣੀ, ਗੋਪੀ ਔਲਖ, ਰਜਿੰਦਰ ਛਾਬੜਾ ਤਲਵੰਡੀ ਭਾਈ, ਮਨਪ੍ਰੀਤ ਸਿੰਘ ਵਿਰਕ, ਮਨਪ੍ਰੀਤ ਸਿੰਘ ਭੁੱਲਰ, ਕਰਨ ਪ੍ਰਧਾਨ ਯੂਥ ਕਾਂਗਰਸ, ਸੁਲੱਖਣ ਸੁਲਹਾਣੀ ਪ੍ਰਧਾਨ ਆਈ.ਟੀ. ਸੈੱਲ, ਬਖਸ਼ਿਸ਼ ਸਿੰਘ ਸ਼ੀਸ਼ਾ ਸੰਧੂ, ਤਰਸੇਮ ਅਟਵਾਲ ਚੇਅਰਮੈਨ, ਜੋਬਨ ਧਾਲੀਵਾਲ, ਕਾਰਜ ਸਿੰਘ ਸਰਪੰਚ, ਅਮਿਤਾਭ ਸਿੰਘ ਮਮਦੋਟ, ਇਕਬਾਲ ਸਿੰਘ ਲੱਖਾ ਹਾਜੀ, ਦੀਸਾ ਸੰਘਾ ਕਮਲ ਪਿਆਰੇ ਆਣਾ, ਗੁਰਮੀਤ ਸਿੰਘ ਗਿੱਲ, ਕੱਕਣ ਵਜੀਤਪੁਰ, ਕੁਲਦੀਪ ਮਿਰਜੇ ਕੇ, ਜਰਨੈਲ ਸਿੰਘ ਜਸ, ਹਰਭਗਵੰਤ ਸਿੰਘ, ਗੁਰਮੀਤ ਸਿੰਘ ਮੱਲੂਵਾਲਾ, ਮਨਦੀਪ ਅਨਾਰਕਲੀ, ਗਗਨ ਗਾਮੇ ਵਾਲਾ, ਰਾਜਪਾਲ ਸਿੰਘ ਪੀ.ਏ. ਆਦਿ ਹਾਜ਼ਰ ਸਨ।