ਫ਼ਿਰੋਜ਼ਪੁਰ, 30 ਦਸੰਬਰ(ਗੁਰਿੰਦਰ ਸਿੰਘ)-ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਾਮਰੇਡ ਫ਼ਕੀਰ ਚੰਦ ਸ਼ਰਮਾ ਦੀ 16ਵੀਂ ਬਰਸੀ ਪਿੰਡ ਬਜੀਦਪੁਰ ਵਿਖੇ ਉਹਨਾਂ ਦੀ ਯਾਦ ਵਿਚ ਬਣਾਏ ਯਾਦਗਾਰੀ ਹਾਲ ਵਿਖੇ ਮਨਾਈ ਗਈ | ਇਸ ਸ਼ਰਧਾਂਜਲੀ ਸਮਾਰੋਹ ਵਿਚ ਮੁਲਾਜ਼ਮ, ਮਜ਼ਦੂਰ, ਪੈਨਸ਼ਨਰ, ਕਿਸਾਨ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਪਿੰਡ ਬਜੀਦਪੁਰ ਦੇ ਵਸਨੀਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿਚ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਸੁਭਾਸ਼ ਸ਼ਰਮਾ, ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਕਨਵੀਨਰ ਸੁਰਿੰਦਰ ਸਿੰਘ, ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਸੈਂਟਰਲ ਕਮੇਟੀ ਮੀਤ ਪ੍ਰਧਾਨ ਪ੍ਰਵੀਨ ਕੁਮਾਰ, ਸੁਰਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਭੁਪਿੰਦਰ ਕੁਮਾਰ ਸਰਪੰਚ ਪਿੰਡ ਬਜੀਦਪੁਰ, ਨਰਿੰਦਰ ਸ਼ਰਮਾ ਮੀਤ ਪ੍ਰਧਾਨ ਪੈਰਾ ਮੈਡੀਕਲ ਯੂਨੀਅਨ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ ਤੇ ਪ੍ਰਤਾਪ ਸਿੰਘ ਢਿੱਲੋਂ ਜਨਰਲ ਸਕੱਤਰ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ, ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਮੰਗਤ ਰਾਮ ਪਟਵਾਰੀ, ਬਲਵੀਰ ਸਿੰਘ ਕੰਬੋਜ ਸੀਨੀਅਰ ਮੀਤ ਪ੍ਰਧਾਨ ਤੇ ਤਰਸੇਮ ਬੇਦੀ ਜ਼ਿਲ੍ਹਾ ਪ੍ਰਧਾਨ ਸਟੇਟ ਕਰਮਚਾਰੀ ਦਲ, ਗੁਰਨਾਮ ਸਿੰਘ ਸਧਾਰਾ ਪ੍ਰਧਾਨ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਬਲਵੀਰ ਸਿੰਘ ਗੋਖੀਵਾਲਾ ਜੰਗਲਾਤ ਵਿਭਾਗ, ਦਲਜੀਤ ਸਿੰਘ ਯਾਰੇਸ਼ਾਹ ਵਾਲਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਇੰਪਲਾਈਜ਼ ਯੂਨੀਅਨ ਨੇ ਸਵਰਗੀ ਕਾਮਰੇਡ ਫ਼ਕੀਰ ਚੰਦ ਸ਼ਰਮਾ ਵਲੋਂ ਮੁਲਾਜ਼ਮਾਂ, ਮਜ਼ਦੂਰਾਂ ,ਕਿਸਾਨਾਂ ਦੇ ਹਿਤਾਂ ਲਈ ਕੀਤੇ ਕੰਮਾਂ ਸੰਘਰਸ਼ਾਂ ਤੇ ਚਾਨਣਾ ਪਾਇਆ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ | ਆਪਣੇ ਸੰਬੋਧਨ ਵਿਚ ਆਗੂਆਂ ਨੇ ਕਿਹਾ ਕਿ ਅਜੋਕੇ ਦੌਰ ਵਿਚ ਜਦੋਂ ਕਿਰਤੀ ਲੋਕਾਂ ਵਲੋਂ ਲਹੂ ਭਿੱਜੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ਗਈਆਂ ਸਹੂਲਤਾਂ ਲਗਾਤਾਰ ਖ਼ੁਸ਼ ਰਹੀਆਂ ਹਨ ਤਾਂ ਕਾਮਰੇਡ ਫ਼ਕੀਰ ਚੰਦ ਸ਼ਰਮਾ ਵਲੋਂ ਪਾਏ ਪੂਰਨਿਆਂ ਉੱਪਰ ਚੱਲ ਕੇ ਹੀ ਇਹਨਾਂ ਸਹੂਲਤਾਂ ਨੂੰ ਬਚਾਇਆ ਜਾ ਸਕਦਾ ਹੈ |