ਅਬੋਹਰ, 30 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੀ ਚਾਨਣ ਲਾਲ ਅਹੂਜਾ ਅਰੋੜਵੰਸ਼ ਧਰਮਸ਼ਾਲਾ ਚੈਰੀਟੇਬਲ ਟਰੱਸਟ ਦੀ 2025-28 ਦੀ ਕਾਰਜਕਾਰਨੀ ਘੋਸ਼ਿਤ ਕਰ ਦਿੱਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਵ-ਨਿਯੁਕਤ ਪ੍ਰਧਾਨ ਡਾ. ਰਿਸ਼ੀ ਨਾਰੰਗ ਨੇ ਦੱਸਿਆ ਕਿ ਕਾਰਜਕਾਰਨੀ ਵਿਚ ਸਰਪ੍ਰਸਤ ਦੇ ਤੌਰ 'ਤੇ ਵਿਜੇ ਨਾਰੰਗ, ਵਿਮਲ ਠੱਠਈ, ਸੁਰਿੰਦਰ ਅਨੇਜਾ, ਵਿਪਨ ਨਾਗਪਾਲ, ਰਾਜ ਨਾਗਪਾਲ ਅਤੇ ਅਸ਼ੋਕ ਮੁੰਜਾਲ ਨੂੰ ਸ਼ਾਮਿਲ ਕੀਤਾ ਗਿਆ ਹੈ ਜਦ ਕਿ ਸਲਾਹਕਾਰ ਦੇ ਤੌਰ 'ਤੇ ਅਸ਼ੋਕ ਅਹੂਜਾ, ਅਤੁੱਲ ਅਹੂਜਾ ਅਤੇ ਸੁਰੇਸ਼ ਠੱਠਈ ਨੂੰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਕਾਨੂੰਨੀ ਸਲਾਹਕਾਰ ਦੇ ਤੌਰ 'ਤੇ ਅਵਿਨਾਸ਼ ਮੁੱਟਨੇਜਾ ਅਤੇ ਓਮ ਪ੍ਰਕਾਸ਼ ਪੁਜਾਰਾ ਸੇਵਾਵਾਂ ਦੇਣਗੇ | ਇਸ ਦੇ ਨਾਲ ਹੀ ਜਨਰਲ ਸਕੱਤਰ ਪ੍ਰਵੀਨ ਚਾਵਲਾ, ਖ਼ਜ਼ਾਨਚੀ ਅਵਿਨਾਸ਼ ਮੁਟਨੇਜਾ, ਸੀਨੀਅਰ ਉਪ ਪ੍ਰਧਾਨ ਅਸ਼ੋਕ ਛਾਬੜਾ ਨੂੰ ਬਣਾਇਆ ਗਿਆ ਹੈ ਜਦ ਕਿ ਉਪ ਪ੍ਰਧਾਨ ਸੁਭਾਸ਼ ਬਜਾਜ, ਪ੍ਰੇਮ ਅਨੇਜਾ, ਸੁਧੀਰ ਥਰੇਜਾ, ਦਵਿੰਦਰ ਕਟਾਰੀਆ ਹੋਣਗੇ | ਸਹਾਇਕ ਸਕੱਤਰ ਧੀਰਜ ਮਿਗਲਾਨੀ, ਭਵਨ ਨਿਰਮਾਣ ਕਮੇਟੀ ਵਿਚ ਅਸ਼ੋਕ ਛਾਬੜਾ, ਨਵੀਨ ਕੁੱਕੜ ਅਤੇ ਸੰਜੀਵ ਵਰਮਾ ਨੂੰ ਸ਼ਾਮਿਲ ਕੀਤਾ ਗਿਆ ਹੈ | ਲੇਖਾ ਨਿਰੀਖਕ ਦੇ ਤੌਰ 'ਤੇ ਅਰਵਿੰਦ ਗਾਂਧੀ, ਡਾਕਟਰ ਪਰਮਾਨੰਦ ਧੂੜੀਆ ਅਤੇ ਵਿਕਰਮ ਨਾਰੰਗ ਕੰਮਕਾਰ ਦੇਖਣਗੇ | ਇਸ ਦੇ ਨਾਲ ਹੀ ਪੈੱ੍ਰਸ ਸਕੱਤਰ ਨਵਦੀਪ ਸਚਦੇਵਾ ਨੈਪੀ ਨੂੰ ਨਿਯੁਕਤ ਕੀਤਾ ਗਿਆ ਹੈ | ਫੂਡ ਕਮੇਟੀ ਵਿਚ ਸੁਭਾਸ਼ ਬਜਾਜ ਅਤੇ ਅਵਿਨਾਸ਼ ਨਾਗਪਾਲ ਨੂੰ ਸ਼ਾਮਿਲ ਕੀਤਾ ਗਿਆ ਹੈ ਜਦ ਕਿ ਅਨਿਲ ਨਾਗਪਾਲ, ਸੁਭਾਸ਼ ਬਾਘਲਾ, ਅਜੀਤ ਵਧਵਾ ਅਤੇ ਸੰਜੀਵ ਜਸੂਜਾ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ |