ਗੁਰੂਹਰਸਹਾਏ, 30 ਦਸੰਬਰ (ਕਪਿਲ ਕੰਧਾਰੀ)-ਇਕ ਜਨਵਰੀ ਨੂੰ ਕਰਵਾਏ ਜਾ ਰਹੇ ਸ਼ਿਵ ਮਹਾਂ ਯੱਗ ਨੂੰ ਲੈ ਕੇ ਅੱਜ ਸ਼ਿਵ ਮਹਾਂ ਯੱਗ ਸੋਸਾਇਟੀ ਦੇ ਸਮੂਹ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਰਾਜਾ ਕੁਮਾਰ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਵਿਖੇ ਕੀਤੀ ਗਈ | ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਸ਼ਾਮਿਲ ਹੋਏ | ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਾ ਕੁਮਾਰ, ਧਰਮ ਗੁਰੂ ਪੰਡਿਤ ਬਿੰਦੂ ਭਾਰਦਵਾਜ ਮਦਨ ਮੋਹਨ ਕੰਧਾਰੀ, ਬੂੜ ਚੰਦ ਬਿੰਦਰਾ, ਰਿਸ਼ੂ ਕੁਮਾਰ, ਰਾਮ ਨਰੂਲਾ, ਅਸ਼ਵਨੀ ਧਮੀਜਾ, ਰਮਨ ਪੁੱਗਲ ਨੇ ਦੱਸਿਆ ਕਿ ਇਕ ਜਨਵਰੀ ਨੂੰ ਕਰਵਾਏ ਜਾ ਰਹੇ ਸ਼ਿਵ ਮਹਾਂ ਯੱਗ ਨੂੰ ਲੈ ਕੇ ਅੱਜ ਰੇਲਵੇ ਪਾਰਕ ਵਿਖੇ ਮੀਟਿੰਗ ਕੀਤੀ ਗਈ ਅਤੇ ਵੱਖ-ਵੱਖ ਮੈਂਬਰਾਂ ਅਤੇ ਜਥੇਬੰਦੀਆਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਨਾਲ ਹੀ ਅੱਜ 31 ਦਸੰਬਰ ਨੂੰ ਸ਼ਾਮ 4 ਵਜੇ ਝੰਡਾ ਯਾਤਰਾ ਕੱਢਣ ਦਾ ਫ਼ੈਸਲਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ਼ਾਮ 4 ਵਜੇ ਰੇਲਵੇ ਪਾਰਕ ਤੋਂ ਝੰਡਾ ਯਾਤਰਾ ਕੱਢੀ ਜਾਵੇਗੀ ਜੋ ਕਿ ਪਾਰਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜਰਾ ਤੋਂ ਹੁੰਦੀ ਹੋਈ ਵਾਪਸ ਪਾਰਕ ਵਿਖੇ ਸਮਾਪਤ ਹੋਵੇਗੀ | ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੇ ਵੱਧ ਤੋਂ ਵੱਧ ਲੋਕ ਇਸ ਝੰਡਾ ਯਾਤਰਾ ਵਿਚ ਪਹੁੰਚਣ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਣ ਉਨ੍ਹਾਂ ਨੇ ਦੱਸਿਆ ਕਿ ਇਸ ਮਹਾਂ ਯੱਗ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਮਹਾਂ ਯੱਗ ਨੂੰ ਲੈ ਕੇ ਸ਼ਹਿਰ ਨੂੰ ਸੁੰਦਰ-ਸੁੰਦਰ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ |