ਗੋਨਿਆਣਾ, 1 ਜੂਨ (ਲਛਮਣ ਦਾਸ ਗਰਗ)-ਨਰਿੰਦਰਦੀਪ ਦੇ ਪਰਿਵਾਰ ਦੇ ਨਾਲ ਜਿੱਥੇ ਹਰ ਜਥੇਬੰਦੀ ਹਿੱਕ ਨਾਲ ਹਿੱਕ ਜੋੜ ਕੇ ਖੜੀ ਹੈ ਤੇ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਸ ਪਰਿਵਾਰ ਨੂੰ ਇਨਸਾਫ਼ ਦੇਣ ਵਾਲੇ ਪਾਸੇ ਮੂੰਹ ਨਹੀਂ ਕੀਤਾ, ਜਦਕਿ ਮੁੱਢਲੀ ਜਾਂਚ ਰਿਪੋਰਟ ਆਪਣੇ ਮੰੂਹੋਂ ਬੋਲ ਬੋਲ ਕੇ ਕਹਿ ਰਹੀ ਹੈ ਕਿ ਕਿੰਨਾ ਧਕਾ ਕੀਤਾ ਗਿਆ ਹੈ ਨਰਿੰਦਰਦੀਪ ਦੇ ਸਰੀਰ ਨਾਲ, ਇਸ ਕੇਸ ਵਿੱਚ ਜੋ ਪਰਿਵਾਰ ਵਾਸਤੇ ਕੁੱਝ ਰਾਹਤ ਵਾਲੀ ਗੱਲ ਇਹ ਹੈ ਕਿ ਜਾਂਚ ਰਿਪੋਰਟ ਜੋ ਹਾਲੇ ਫਾਈਨਲ ਆਉਣੀ ਬਾਕੀ ਹੈ ਉਸ ਨੇ ਸਾਰੀਆਂ ਪਰਤਾਂ ਖੋਲ੍ਹ ਕੇ ਰੱਖ ਦੇਣੀਆਂ ਹਨ ਨਰਿੰਦਰਦੀਪ ਸਿੰਘ ਨੂੰ ਅਜ ਸਿੱਧੂ ਮੂਸੇ ਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਪੀੜਤ ਪਰਿਵਾਰ ਨੂੰ ਮਿਲੇ ਅਤੇ ਖੁੱਲ੍ਹ ਕੇ ਉਨ੍ਹਾਂ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਆਪਣੀ ਦਰਦ ਕਹਾਣੀ ਵੀ ਸੁਣਾਈ | ਬਾਪੂ ਬਲਕੌਰ ਸਿੰਘ ਨੇ ਪਰਿਵਾਰ ਨੂੰ ਹੌਸਲਾ ਹਿੰਮਤ ਰੱਖ ਕੇ ਤਕੜੇ ਹੋ ਕੇ ਲੜਾਈ ਲੜਨ ਵਾਸਤੇ ਕਿਹਾ ਤੇ ਪਰਿਵਾਰ ਦੀ ਹਰ ਸੰਭਵ ਮਦਦ ਦੀ ਗੱਲ ਕਹੀ | ਇਸ ਦੌਰਾਨ ਉਨ੍ਹਾਂ ਨੇ ਆਪਣੇ ਪੁੱਤਰ ਸ਼ੁਭਦੀਪ ਬਾਰੇ ਬੋਲਦੇ ਕਿਹਾ ਕੇ ਉਸ ਦਾ ਮੇਰੇ ਨਾਲ ਬਹੁਤ ਪਿਆਰ ਸੀ ਜਵਾਨ ਪੁੱਤ ਦਾ ਚਲਾ ਜਾਣਾ ਕਿਸੇ ਵੀ ਬਾਪ ਵਾਸਤੇ ਬਹੁਤ ਔਖਾ ਸਮਾਂ ਹੁੰਦਾ ਹੈ, ਇਨ੍ਹਾਂ ਗੱਲਾਂ ਨਾਲ ਉਨ੍ਹਾਂ ਨੇ ਨਰਿੰਦਰਦੀਪ ਸਿੰਘ ਦੇ ਪਿਤਾ ਡਾਕਟਰ ਰਣਜੀਤ ਸਿੰਘ ਨੂੰ ਹੌਸਲਾ ਦਿੱਤਾ ਅਤੇ ਤਕੜੇ ਹੋ ਕੇ ਇਸ ਔਖੀ ਘੜੀ ਵਿਚ ਬਾਹਰ ਆਉਣ ਲਈ ਹਿੰਮਤ ਦਿੱਤੀ ਅਤੇ ਇਹ ਕਿਹਾ ਕੇ ਮੈਨੂੰ ਪਤਾ ਹੈ 'ਕਿੰਨਾ ਔਖਾ ਹੁੰਦਾ ਹੈ ਜਵਾਨ ਪੁੱਤ ਦਾ ਵਿਛੋੜਾ' ਮੈ ਇਹ ਸਭ ਆਪਣੇ ਤਨ ਤੇ ਹੰਡਾਇਆ ਹੈ, ਉਨ੍ਹਾਂ ਨੇ ਪਰਿਵਾਰ ਨਾਲ ਕਾਫੀ ਸਮਾਂ ਬੈਠ ਕੇ ਬਿਤਾਇਆ ਤੇ ਅਗਲੇ ਸੰਘਰਸ਼ ਵਿਚ ਨਾਲ ਖੜਨ ਦੀ ਗੱਲ ਕੀਤੀ | ਉਨ੍ਹਾਂ ਨੇ ਨਰਿੰਦਰਦੀਪ ਸਿੰਘ ਦੇ ਪੁੱਤਰ ਨੂੰ ਆਪਣੇ ਸੀਨੇ ਨਾਲ ਲਗਾ ਕੇ ਪਿਆਰ ਦਿੱਤਾ |