19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦਿਆਲਪੁਰਾ ਭਾਈਕਾ ਦੇ ਖੇਤਾਂ ਵਿਚ ਵੀ ਉੱਠਿਆ ਵਿਸਵੇਦਾਰੀ ਵਿਰੁੱਧ ਰੋਹ

Ad Position 21
No active advertisement
ਅਜੀਤ ਡੈਸਕ 02-06-2025
ਭਾਈਰੂਪਾ, 1 ਜੂਨ (ਵਰਿੰਦਰ ਲੱਕੀ): ਪਿੰਡ ਜਿਉਂਦ ਦੀਆਂ ਜ਼ਮੀਨਾਂ ਵਿਚ ਸੰਘਰਸ਼ ਤੋਂ ਬਾਅਦ ਹੁਣ ਦਿਆਲਪੁਰਾ ਭਾਈਕਾ ਦੇ ਖੇਤਾਂ ਵਿਚ ਵੀ ਜ਼ਮੀਨਾਂ ਦੀ ਵਿਸਵੇਦਾਰੀ ਵਿਰੁੱਧ ਲੋਕਾਂ ਦਾ ਰੋਹ ਵੇਖਣ ਨੂੰ ਮਿਲ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਇੱਥੇ ਸ਼ੁਰੂ ਹੋਏ ਮੋਰਚੇ ਦੇ ਕਿਸਾਨ ਆਗੂਆਂ ਗੁਰਚਰਨ ਸਿੰਘ ਭਦੌੜ, ਬਿੰਦਰਪਾਲ ਕੌਰ, ਬੂਟਾ ਸਿੰਘ ਅਤੇ ਸੋਹਣਾ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿਚ ਵੀ ਵਿਸਵੇਦਾਰਾਂ ਵਲੋਂ ਪੰਜਾਬ ਲੈਂਡ ਰਿਫਾਰਮਰਜ ਐਕਟ- 1972 ਦੀ ਜ਼ਮੀਨ ਮਾਲਕੀ ਹੱਦਬੰਦੀ ਤੋਂ ਬਚਣ ਲਈ ਕਥਿਤ ਖਾਨਾਪੂਰਤੀ ਕਰਨ ਵਾਸਤੇ ਸੁਸਾਇਟੀ ਬਣਾਈ ਹੋਈ ਹੈ | ਜਿਸ ਕਾਰਨ ਕਾਸ਼ਤਕਾਰੀ ਹੱਕਾਂ ਰਾਹੀਂ ਮਾਲਕ ਬਣੇ ਕਿਸਾਨਾਂ/ਖ਼ਰੀਦਦਾਰਾਂ ਦੇ ਹਿੱਤਾਂ ਨੂੰ ਢਾਹ ਲੱਗ ਰਹੀ ਹੈ, ਕਿਉਂਕਿ ਹਾਲ ਦੀ ਘੜੀ ਅਦਾਲਤ ਕੋਲ ਇਸ ਮਾਮਲੇ ਨਾਲ ਸਬੰਧਿਤ ਸਾਰੇ ਤੱਥ ਨਾ ਪਹੁੰਚਾਏ ਜਾਣ ਕਰਕੇ ਕੁਝ ਫ਼ੈਸਲੇ ਵਿਸਵੇਦਾਰਾਂ ਦੇ ਹੱਕ ਵਿਚ ਵੀ ਹੋਏ ਹਨ | ਇਸ ਸੰਬੰਧੀ ਸੰਘਰਸ਼ ਲੜ ਰਹੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜਦੋਂ ਇਹ ਮਾਮਲੇ ਪੂਰੇ ਤੱਥਾਂ ਸਮੇਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਅਤੇ ਦੇਸ਼ ਦੀ ਸੁਪਰੀਮ ਕੋਰਟ ਤੱਕ ਪੇਸ਼ ਕੀਤੇ ਜਾਣਗੇ ਤਾਂ ਕਾਸ਼ਤਕਾਰ ਕਿਸਾਨਾਂ/ਖ਼ਰੀਦਦਾਰ ਕਿਸਾਨਾਂ ਨੂੰ ਜ਼ਰੂਰ ਇਨਸਾਫ਼ ਮਿਲੇਗਾ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਵਿਸਵੇਦਾਰ ਘਰਾਣੇ ਭਾਵੇਂ ਸਾਧਨ ਸੰਪੰਨ ਹੋਣ ਕਰਕੇ ਸਾਧਨਹੀਨ ਕਾਸ਼ਤਕਾਰ ਕਿਸਾਨਾਂ ਦੇ ਮੁਕਾਬਲਤਨ ਅਦਾਲਤੀ ਪੈਰਵੀ ਕਰਨ ਦੀ ਵਧੇਰੇ ਸਮਰੱਥਾ ਰੱਖਦੇ ਹਨ, ਪਰ ਹੁਣ ਕਾਸ਼ਤਕਾਰ ਕਿਰਤੀ ਕਿਸਾਨ ਵੀ ਜਥੇਬੰਦੀਆਂ ਦੀ ਅਗਵਾਈ ਵਿਚ ਸੰਗਠਿਤ ਹੋ ਕੇ ਕਾਨੂੰਨੀ ਅਤੇ ਲੋਕਤੰਤਰਿਕ ਘੋਲ ਲੜਕੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਸਮਰੱਥ ਹੋ ਚੁੱਕੇ ਹਨ, ਜਿਸ ਕਰਕੇ ਕਾਰਪੋਰੇਟ ਘਰਾਨਿਆਂ ਨੂੰ ਤਾਕਤਵਰ ਬਣਾਉਣ ਵਾਲੇ ਵਿਸਵੇਦਾਰ ਵਰਗ ਦੇ ਮਨਸੂਬੇ ਸਫਲ ਨਹੀ ਹੋ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਸਕੂਲ ਨੂੰ 40 ਪੱਖੇ ਕੀਤੇ ਭੇਟ ਅਗਲੀ ਖ਼ਬਰ ਬਾਪੂ ਬਲਕੌਰ ਸਿੰਘ ਨੇ ਨੌਜਵਾਨ ਨਰਿੰਦਰਦੀਪ ਸਿੰਘ ਦੀ ਮੌਤ 'ਤੇ ਪੀੜਤ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ
Ad Position 24