ਮਹਿਰਾਜ, 1 ਜੂਨ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਦੇ ਵਸਨੀਕ ਮੈਡਮ ਪਰਮਿੰਦਰਜੀਤ ਕੌਰ ਨੂੰ ਅੱਜ 27 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਤੋਂ ਸੇਵਾ ਮੁਕਤ ਹੋਣ ਉਪਰੰਤ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ¢ ਸਟੇਜ ਸੰਚਾਲਕ ਮੈਡਮ ਸੁਖਵੀਰ ਕੌਰ ਨੇ ਵਿਦਾਇਗੀ ਪਾਰਟੀ ਤੇ ਢੁਕਵੀਂ ਸ਼ੇਅਰੋ ਸ਼ਾਇਰੀ ਨਾਲ ਖੂਬ ਰੰਗ ਬੰਨਿ੍ਹਆ¢ ਸਮਾਗਮ ਨੂੰ ਸੰਬੋਧਨ ਕਰਦਿਆਂ ਪਿੰ੍ਰਸੀਪਲ ਗੀਤਾ ਅਰੋੜਾ ਨੇ, ਪਰਮਿੰਦਰਜੀਤ ਕÏਰ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੇ ਫ਼ਰਜ਼ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ¢ ਇਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ¢ ਪਿੰ੍ਰਸੀਪਲ ਜਸਵੰਤ ਕੌਰ, ਚੇਅਰਮੈਨ ਡਾ.ਜਗਸੀਰ ਸਿੰਘ ਵੈਦ, ਪਿ੍ੰਸੀਪਲ ਇੰਚਾਰਜ ਕ੍ਰਿਸ਼ਨ ਲਾਲ, ਸਾਬਕਾ ਐਮ.ਸੀ. ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਹਮੇਸ਼ਾ ਆਪਣਾ ਫ਼ਰਜ਼ ਸਮਝ ਕੇ ਨਿਭਾਇਆ ਹੈ¢ ਜ਼ਿਲ੍ਹਾ ਏ.ਡੀ.ੳ. ਡਾ.ਅਸਮਾਨਪ੍ਰੀਤ ਸਿੰਘ ਨੇ ਕਿਹਾ ਕਿ ਕਾਰਜ ਕਾਲ ਦੌਰਾਨ ਬੱਚਿਆਂ ਨੂੰ ਵਧੀਆਂ ਗਿਆਨ ਦਿੱਤਾ ਹੈ ਤੇ ਹਰ ਵਕਤ ਬੱਚਿਆਂ ਦੀ ਭਲਾਈ ਵਾਸਤੇ ਸੋਚਣਾ ਇਨ੍ਹਾਂ ਦੀ ਖ਼ਾਸੀਅਤ ਸੀ¢ ਪ੍ਰਮਿੰਦਰਜੀਤ ਕੌਰ ਨੇ ਸਕੂਲ ਵਿਚ ਬਿਤਾਏ ਸਮੇਂ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਰਿਹਾ ਹੈ ਜਿਵੇਂ ਕਿ ਉਨ੍ਹਾਂ ਦਾ ਆਪਣਾ ਘਰ ਹੋਵੇ ਅਤੇ ਸਟਾਫ਼ ਤੇ ਵਿਦਿਆਰਥੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੋਣ¢ ਮੈਡਮ ਤਰਨਜੀਤ ਕੌਰ ਨੇ ਭਾਵੁਕ ਹੁੰਦਿਆਂ ਸਭਨਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ¢ ਸਮੁੱਚੇ ਸਟਾਫ਼, ਰਿਸ਼ਤੇਦਾਰਾਂ ਵਲੋਂ ਮੈਡਮ ਪਰਮਿੰਦਰਜੀਤ ਕੌਰ ਨੂੰ ਯਾਦਗਾਰੀ ਤੋਹਫ਼ੇ ਦਿੰਦਿਆਂ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ¢ ਇਸ ਮੌਕੇ ਉਨ੍ਹਾਂ ਦੇ ਪਤੀ ਲਿਵਪਾਲ ਲਵਲੀ, ਧੀ ਜੈਸਮੀਨ ਤੇ ਪਤਵੰਤੇ ਹਾਜ਼ਰ ਸਨ¢