ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਏਮਜ਼ ਬਠਿੰਡਾ ਵਲੋਂ ਸਪੱਸ਼ਟ ਕੀਤਾ ਗਿਆ ਕਿ ਗੋਨਿਆਣਾ ਮੰਡੀ ਦੀ ਓਮੈਕਸ ਕਾਲੋਨੀ ਦੇ ਰਹਿਣ ਵਾਲੇ ਨਰਿੰਦਰਦੀਪ ਸਿੰਘ ਨੰਨੂੰ ਪੁੱਤਰ ਰਣਜੀਤ ਸਿੰਘ, ਜਿਸ ਦੀ ਕਈ ਦਿਨ ਪਹਿਲਾਂ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਗਈ ਸੀ, ਦਾ 25 ਮਈ ਨੂੰ ਏਮਜ਼ ਵਿਖੇ ਪੋਸਟਮਾਰਟਮ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਇਸ ਨਾਲ ਸੰਬੰਧਿਤ ਰਿਪੋਰਟਾਂ ਫੋਰੈਂਸਿਕ ਲੈਬੋਰੇਟਰੀ ਖਰੜ ਤੋਂ ਪ੍ਰਾਪਤ ਹੋਣੀਆਂ ਬਾਕੀ ਹਨ¢ ਸੋਸ਼ਲ ਮੀਡੀਆ ਵਿਚ ਚੱਲ ਰਹੀਆਂ ਇਸ ਨਾਲ ਸੰਬੰਧਿਤ ਖ਼ਬਰਾਂ ਦਾ ਏਮਜ਼ ਨਾਲ ਕੋਈ ਸਬੰਧ ਨਹੀਂ ਹੈ¢ ਕਰੰਟ ਨਾਲ ਮੌਤ ਹੋਣ ਦੀਆਂ ਚੱਲ ਰਹੀਆਂ ਖ਼ਬਰਾਂ ਬਾਰੇ ਏਮਜ਼ ਬਠਿੰਡਾ ਇਸ ਮੌਕੇ ਦੀ ਪੁਸ਼ਟੀ ਨਹੀਂ ਕਰਦਾ¢ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਉਨ੍ਹਾਂ ਅਪੀਲ ਕੀਤੀ ਹੈ ਕਿ ਇਨ੍ਹਾਂ ਅਫ਼ਵਾਹਾਂ 'ਤੇ ਧਿਆਨ ਨਾ ਦਿੱਤਾ ਜਾਵੇ¢ ਮੁਕੰਮਲ ਰਿਪੋਰਟ ਦੇ ਪ੍ਰਾਪਤ ਹੋਣ 'ਤੇ ਇਸ ਨੂੰ ਸੰਬੰਧਿਤ ਅਧਿਕਾਰੀਆਂ ਕੋਲ ਸੌਂਪ ਦਿੱਤਾ ਜਾਵੇਗਾ¢