23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਜੇਠੂਕੇ ਦੇ ਦਲਿਤ ਮਜ਼ਦੂਰ ਹਰਬੰਸ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ, ਗਹਿਰੀ ਤੇ ਸਮਾਓਾ ਦੇ ਦਖ਼ਲ ਨਾਲ ਹੋਇਆ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 05-06-2025
ਚਾਉਕੇ, 4 ਜੂਨ (ਮਨਜੀਤ ਸਿੰਘ ਘੜੈਲੀ)- ਪਿਛਲੇ ਕਰੀਬ 17 ਦਿਨਾਂ ਤੋਂ ਪਿੰਡ ਜੇਠੂਕੇ ਦੇ ਦਲਿਤ ਮਜ਼ਦੂਰ ਹਰਬੰਸ ਸਿੰਘ ਦੀ ਲਾਸ਼ ਮੁਰਦਾਘਰ 'ਚ ਰੁਲ ਰਹੀ ਸੀ | ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਲਿਤ ਨੇਤਾਵਾਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ-ਸੰਗਠਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਕੇ.ਕੇ.ਸੀ ਵਿਭਾਗ ਤੇ ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ, ਭਗਵੰਤ ਸਿੰਘ ਸਮਾਓ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਨਾਲ ਸੰਪਰਕ ਕੀਤਾ | ਗਹਿਰੀ ਤੇ ਸਮਾਓ ਨੇ ਪੀੜਤ ਪਰਿਵਾਰ ਨੂੰ ਡੀ.ਸੀ ਬਠਿੰਡਾ ਅਤੇ ਡੀ.ਆਈ.ਜੀ ਨਾਲ ਮੁਲਾਕਾਤ ਕਰਵਾਈ | ਉਨ੍ਹਾਂ ਅੱਗੇ ਦੱਸਿਆ ਕਿ ਡੀ.ਸੀ ਬਠਿੰਡਾ ਨੇ ਐੱਸ.ਡੀ.ਐਮ ਸੈਕਟਰੀ ਰੈੱਡ ਕਰਾਸ, ਡੀ.ਐੱਸ.ਪੀ ਫੂਲ ਨੂੰ ਪਿੰਡ ਜੇਠੂਕੇ ਭੇਜ ਕੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਅਤੇ ਆਰਥਿਕ ਮਦਦ ਵੀ ਕੀਤੀ | ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਤੇ ਭਗਵੰਤ ਸਮਾਓ ਵੀ ਹਾਜ਼ਰ ਸਨ | ਇਸ ਉਪਰੰਤ ਮਿ੍ਤਕ ਦੇਹ ਹਸਪਤਾਲ ਤੋਂ ਲਿਆਕੇ ਦਲਿਤ ਮਜ਼ਦੂਰ ਹਰਬੰਸ ਸਿੰਘ ਦਾ ਪਿੰਡ ਜੇਠੂਕੇ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ-ਸੰਗਠਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ, ਹਰਵਿੰਦਰ ਸੇਮਾ, ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ ਅਗਲੀ ਖ਼ਬਰ ਨਰਿੰਦਰਦੀਪ ਨੰਨੂੰ ਦੀ ਮੌਤ ਮਾਮਲੇ ਦੀ ਚੱਲ ਰਹੀ ਹੈ ਜਾਂਚ, ਰਿਪੋਰਟਾਂ ਆਉਣੀਆਂ ਅਜੇ ਬਾਕੀ
Ad Position 24