22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰਿਉਂਦ ਖ਼ੁਰਦ ਸੇਮ ਨਾਲੇ 'ਚ ਆਏ ਅਥਾਹ ਪਾਣੀ ਨਾਲ 500 ਏਕੜ 'ਚ ਫ਼ਸਲ ਤਬਾਹ <br/>

Ad Position 21
No active advertisement
ਰਿਉਂਦ ਖ਼ੁਰਦ ਵਿਖੇ ਖੇਤਾਂ 'ਚ ਭਰਿਆ ਪਾਣੀ (ਸੱਜੇ) ਬੰਨ੍ਹ ਮਾਰਦੇ ਹੋਏ ਕਿਸਾਨ | ਤਸਵੀਰਾਂ : ਰਮੇਸ਼ ਤਾਂਗੜੀ <br/> 31-08-2025
ਬੋਹਾ, 30 ਅਗਸਤ (ਰਮੇਸ਼ ਤਾਂਗੜੀ)- ਪੰਜਾਬ-ਹਰਿਆਣਾ ਹੱਦ 'ਤੇ ਪੈਂਦੇ ਪਿੰਡ ਰਿਉਂਦ ਖ਼ੁਰਦ ਕੋਲ ਪਿੱਛੋਂ ਆਉਂਦੇ ਸੇਮ ਨਾਲੇ ਦਾ ਪਾਣੀ ਓਵਰਫ਼ਲੋ ਹੋ ਕੇ ਜਿੱਥੇ ਪਿੰਡ ਦੇ ਆਸੇ ਪਾਸੇ ਫ਼ਸਲਾਂ 'ਚ ਫੈਲ ਗਿਆ ਉੱਥੇ ਅੱਗੇ ਹਰਿਆਣਾ ਰਾਜ ਦੇ ਪਿੰਡ ਰੋਝਾਂਵਾਲੀ ਦੀਆਂ ਫ਼ਸਲਾਂ ਵੀ ਪਾਣੀ ਦੀ ਲਪੇਟ 'ਚ ਆ ਗਈਆਂ ਹਨ | ਸਵੇਰ ਤੋਂ ਪਿੰਡ ਦੇ ਲੋਕ ਆਪਣੇ ਦਮ 'ਤੇ ਪਿੰਡ ਦੇ ਆਲੇ ਦੁਆਲੇ ਬੰਨ੍ਹ ਮਾਰਨ ਲੱਗੇ ਹੋਏ ਹਨ | ਸਾਬਕਾ ਸਰਪੰਚ ਸਿਕੰਦਰ ਸਿੰਘ ਰਿਉਂਦ ਖ਼ੁਰਦ ਨੇ ਦੱਸਿਆ ਕਿ ਸੇਮ ਨਾਲੇ 'ਚ 27 ਅਗਸਤ ਨੂੰ ਪਿਛਲੇ ਪਿੰਡਾਂ ਦਾ ਪਾਣੀ ਚੜ੍ਹ ਕੇ ਆਇਆ ਸੀ | ਭਾਵੇਂ ਪਿਛਲੇ ਸਾਰੇ ਪਿੰਡਾਂ ਦੇ ਲੋਕਾਂ ਨੇ ਸਖ਼ਤ ਪਹਿਰਾ ਦੇ ਕੇ ਆਪੋ ਆਪਣੇ ਪਿੰਡਾਂ ਕੋਲੋਂ ਸੇਮ ਨਾਲੇ ਨੂੰ ਟੁੱਟਣ ਤੋਂ ਬਚਾਅ ਲਿਆ | ਇਹ ਭਰਿਆ ਨਾਲਾ ਹਰਿਆਣਾ ਦੇ ਪਿੰਡ ਰੋਝਾਂਵਾਲੀ ਕੋਲੋਂ ਹਰਿਆਣਾ ਦੇ ਨਾਲੇ 'ਚ ਸ਼ਾਮਿਲ ਹੋ ਕੇ ਪਾਣੀ ਅੱਗੇ ਘੱਗਰ ਦਰਿਆ 'ਚ ਸ਼ਾਮਿਲ ਹੁੰਦਾ ਆਇਆ ਹੈ ਪਰ ਇਸ ਵਾਰ ਸਥਾਨਕ ਪੱਧਰ 'ਤੇ ਮੀਂਹ ਦਾ ਪਾਣੀ ਹੱਦੋਂ ਵੱਧ ਹੋ ਜਾਣ ਬਾਅਦ ਅੱਗੇ ਨਹੀਂ ਲੰਘ ਸਕਿਆ ਸਗੋਂ ਪਿੰਡ ਰਿਉਂਦ ਖ਼ੁਰਦ ਕੋਲ ਸੇਮ ਨਾਲੇ ਤੇ ਖੇਤਾਂ ਨੂੰ ਜਾਣ ਵਾਲੇ ਨੀਵੇਂ ਪੁਲ ਨਾਲ ਡਾਫ ਲੱਗ ਕੇ ਪਾਣੀ ਖੇਤਾਂ ਦੀ ਪਹੀ ਵਿਚੋਂ ਲੰਘਣ ਲੱਗ ਪਿਆ | ਭਾਵੇਂ 28, 29 ਅਗਸਤ ਤੱਕ ਲੋਕ ਸਥਾਨਕ ਪ੍ਰਸ਼ਾਸਨ ਨੂੰ ਪਾਣੀ ਰੋਕਣ ਲਈ ਅਪੀਲਾਂ ਕਰਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਾ ਲਈ | ਸਵੇਰੇ ਹੀ ਲੋਕਾਂ ਨੇ ਆਪਣੇ ਘਰਾਂ 'ਚ ਮਿੱਟੀ ਦੇ ਗੱਟੇ ਭਰੇ ਅਤੇ ਕੁਝ ਬੰਦੇ ਦੋ ਬੇੜੀਆਂ ਬੁਢਲਾਡਾ ਤੋਂ ਲੈ ਕੇ ਪੁੱਜੇ | ਆਪਣੀ ਵਿਉਂਤਬੰਦੀ ਨਾਲ ਨਾਲੇ ਕੋਲ ਖੜ੍ਹੇ ਦਰਖਤਾਂ ਦੇ ਡਾਹਣੇ ਤੋੜ ਕੇ ਪਾਣੀ ਦੀ ਡਾਫ ਬਣਾਈ ਅਤੇ ਬੇੜੀਆਂ 'ਤੇ ਗੱਟੇ ਲੱਦ ਕੇ ਲੋੜ ਵਾਲੀਆਂ ਥਾਵਾਂ 'ਤੇ ਪੁੱਜਦੇ ਕੀਤੇ | ਸੁਖਰਾਜ ਸਿੰਘ ਚਹਿਲ, ਸਰਬਜੀਤ ਸਿੰਘ ਸੰਧੂ, ਰਵਿੰਦਰ ਸਿੰਘ ਰਿਉਂਦ, ਪਲਵਿੰਦਰ ਸਿੰਘ, ਰਾਜੂ ਸਿੰਘ ਰਿਉਂਦ, ਲਵਿੰਦਰ ਸਿੰਘ, ਕਾਲਾ ਸਿੰਘ ਆਦਿ ਲੋਕਾਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਪ੍ਰਸ਼ਾਸਨ ਕੋਲ ਸੇਮ ਨਾਲੇ ਦਾ ਪੁਲ ਉੱਚਾ ਕਰਨ ਦੀ ਅਪੀਲ ਕਰਦੇ ਰਹੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ 1993 'ਚ ਫਿਰ 2023 ਅਤੇ ਹੁਣ 2025 'ਚ ਵੱਡੇ ਪੱਧਰ 'ਤੇ ਆਏ ਪਾਣੀ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ | ਆਸ-ਪਾਸ 500

Ad Position 22
No active advertisement
ਪਿਛਲੀ ਖ਼ਬਰ ਸਰਦੂਲਗੜ੍ਹ ਤੇ ਚਾਂਦਪੁਰਾ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਘਟਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ <br/> ਅਗਲੀ ਖ਼ਬਰ ਸ੍ਰੀ ਸਨਾਤਨ ਧਰਮ ਸਭਾ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ <br/>
Ad Position 24