01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਲੱਖੀ ਜੰਗਲ ਵਿਖੇ ਡੇਅਰੀ ਫਾਰਮ ਦੇ ਵਰਾਂਡੇ ਦੀ ਛੱਤ ਗਾਵਾਂ 'ਤੇ ਡਿੱਗੀ

Ad Position 21
No active advertisement
ਅਜੀਤ ਡੈਸਕ 02-09-2025

ਮਹਿਮਾ ਸਰਜਾ, 1 ਸਤੰਬਰ (ਬਲਦੇਵ ਸੰਧੂ)-ਪੰਜਾਬ ਵਿਚ ਹੋ ਰਹੀ ਤੇਜ਼ ਬਾਰਿਸ਼ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਲੱਖੀ ਜੰਗਲ ਵਿਖੇ ਲੰਘੀ ਰਾਤ ਕਿਸਾਨ ਜਸਵਿੰਦਰ ਸਿੰਘ ਗਰੇਵਾਲ ਪੁੱਤਰ ਗੁਰਚਰਨ ਸਿੰਘ ਦੇ ਗਾਂਵਾਂ ਦੇ ਡੇਅਰੀ ਫਾਰਮ ਦੇ ਵਰਾਂਡੇ ਦੀ ਛੱਤ ਗਾਂਵਾ 'ਤੇ ਡਿੱਗਣ ਦੀ ਖ਼ਬਰ ਹੈ | ਇਸ ਹਾਦਸੇ ਦੌਰਾਨ ਇਕ ਦੁਧਾਰੂ ਗਾਂ ਅਤੇ ਇਕ ਵੱਛੀ ਦਾ ਜਾਨੀ ਨੁਕਸਾਨ ਹੋ ਗਿਆ ਅਤੇ ਚਾਰ ਗਾਂਵਾਂ ਜ਼ਖ਼ਮੀ ਹੋ ਗਈਆਂ | ਇਹ ਘਟਨਾ ਉਦੋਂ ਵਾਪਰੀ ਜਦੋਂ ਤੇਜ਼ ਬਾਰਿਸ਼ ਤੋਂ ਰਾਤ ਸਮੇਂ ਪਸ਼ੂਆਂ ਨੂੰ ਵਰਾਂਡੇ ਅੰਦਰ ਬੰਨਿ੍ਹਆ ਹੋਇਆ ਸੀ | ਇਸ ਦੌਰਾਨ ਪਿੰਡ ਲੱਖੀ ਜੰਗਲ ਅਤੇ ਨਾਥੀਆਣਾ ਦੇ ਲੋਕਾਂ ਦੀ ਮੱਦਦ ਨਾਲ ਗਾਂਵਾਂ ਨੂੰ ਮਲਬੇ ਹੇਠੋਂ ਬੜੀ ਜੱਦੋ-ਜਹਿਦ ਨਾਲ ਬਾਹਰ ਕੱਢਿਆ ਗਿਆ | ਡੇਅਰੀ ਮਾਲਕ ਜਸਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਤੀ ਤੇਜ਼ ਬਾਰਿਸ਼ ਦੌਰਾਨ ਉਸ ਦੀਆਂ ਗਾਂਵਾਂ ਦੇ ਵਰਾਂਡੇ ਦੀ ਅਚਾਨਕ ਛੱਤ ਡਿੱਗਣ ਕਾਰਨ ਉਸ ਦਾ 10 ਲੱਖ ਰੁਪਏ ਦਾ ਮਾਲੀ ਆਰਥਿਕ ਨੁਕਸਾਨ ਹੋ ਗਿਆ ਹੈ | ਜਿਸ ਨੇ ਉਸ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਉਸ ਨੇ ਭਰੇ ਮਨ ਨਾਲ ਕਿਹਾ ਕਿ ਉਸ ਦੀ ਇਕ ਦੁਧਾਰੂ ਗਾਂ ਅਤੇ ਵੱਛੀ ਦੀ ਇਸ ਹਾਦਸੇ ਵਿਚ ਜਾਨ ਚਲੀ ਗਈ ਹੈ | ਜਸਵਿੰਦਰ ਸਿੰਘ ਗਰੇਵਾਲ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ਼ੈੱਡ ਅਤੇ ਗਾਂਵਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਪ੍ਰਧਾਨ ਗੁਰਵਿੰਦਰ ਸਿੰਘ ਲੱਖੀ ਜੰਗਲ, ਚੰਦ ਸਿੰਘ, ਹਰਜਿੰਦਰ ਸਿੰਘ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜ੍ਹਤ ਕਿਸਾਨ ਜਸਵਿੰਦਰ ਸਿੰਘ ਗਰੇਵਾਲ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ 10 ਲੀਟਰ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਪਿੰਡ ਗਿਆਨਾ ਵਿਖੇ ਮੀਂਹ ਨਾਲ ਇਕ ਘਰ ਦੀ ਛੱਤ ਡਿੱਗੀ- ਵਾਹਨ ਅਤੇ ਸਮਾਨ ਦਾ ਭਾਰੀ ਨੁਕਸਾਨ
Ad Position 24
No active advertisement