ਗੋਨਿਆਣਾ, 1 ਸਤੰਬਰ (ਲਛਮਣ ਦਾਸ ਗਰਗ)-ਸਥਾਨਕ ਬੱਸ ਅੱਡੇ ਦੇ ਨਜ਼ਦੀਕ ਬਠਿੰਡਾ ਵਾਲੀ ਸੜਕ 'ਤੇ ਇਕ ਦੁਕਾਨ ਦੀ ਕੰਧ ਤੋੜ ਕੇ ਮਕਾਨ ਵਿਚ ਮਿਲਾਉਣ ਦੇ ਮਾਮਲੇ ਤਹਿਤ ਪੁਲਿਸ ਨੇ ਦੁਕਾਨ ਮਾਲਕ ਦੇ ਬਿਆਨਾਂ ਅਧਾਰਿਤ ਇਕ ਅÏਰਤ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਮਨੀਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਹਾਜੀਰਤਨ ਬਠਿੰਡਾ ਨੇ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 29 ਅਗਸਤ 2025 ਨੂੰ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਸੀ ਕਿ ਅਗਲੇ ਦਿਨ 30 ਅਗਸਤ ਨੂੰ ਜਦੋਂ ਉਸ ਨੇ ਦੁਕਾਨ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ ਕਿ ਉਸ ਦੀ ਦੁਕਾਨ ਦੇ ਪਿਛਲੇ ਪਾਸੇ ਵਾਲੀ ਕੰਧ ਤੋੜੀ ਹੋਈ ਸੀ ਅਤੇ ਉਸ ਦੀ ਦੁਕਾਨ ਨੂੰ ਪਿਛਲੇ ਪਾਸੇ ਬਣੇ ਮਕਾਨ ਨਾਲ ਮਿਲਾਇਆ ਹੋਇਆ ਸੀ | ਉਕਤ ਨੇ ਦੁਕਾਨ ਦੀ ਪਿਛਲੇ ਪਾਸੇ ਵਾਲੀ ਕੰਧ ਢਾਹ ਦਿੱਤੀ ਸੀ ਅਤੇ ਕੰਧ ਦਾ ਮਲਬਾ ਵੀ ਚੁੱਕ ਕੇ ਲੈ ਗਏ ਸਨ | ਦੁਕਾਨ ਮਾਲਕ ਨੇ ਉਸ ਸਬੰਧੀ ਸ਼ਿਕਾਇਤ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਕੋਲ ਕੀਤੀ, ਪੁਲਿਸ ਨੇ ਉਕਤ ਸ਼ਿਕਾਇਤ ਦੇ ਆਧਾਰਿਤ ਜਾਂਚ ਕਰਦੇ ਹੋਏ ਤਰਨਦੀਪ ਕੌਰ ਵਾਸੀ ਗੋਨਿਆਣਾ ਮੰਡੀ, ਮਨਜੀਤ ਸਿੰਘ ਪੁੱਤਰ ਜਗਦੇਵ ਸਿੰਘ, ਨੀਟਾ ਸਿੰਘ ਪੁੱਤਰ ਜਗਦੇਵ ਸਿੰਘ ਅਤੇ ਰਾਜੂ ਸਿੰਘ ਵਾਸੀਆਨ ਗੋਨਿਆਣਾ ਮੰਡੀ ਅਤੇ ਤਿੰਨ-ਚਾਰ ਹੋਰ ਨਾਮਲੂਮ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਮੁਖੀ ਅਮਰਿੰਦਰ ਸਿੰਘ ਨੇ ਉਕਤ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਰੇ ਵਿਅਕਤੀ ਪੁਲਿਸ ਦੀ ਗਿ੍ਫ਼ਤ ਵਿਚੋਂ ਬਾਹਰ ਹਨ, ਪੁਲਿਸ ਉਨ੍ਹਾਂ ਨੂੰ ਭਾਲਣ ਲਈ ਛਾਪੇਮਾਰੀ ਕਰ ਰਹੀ ਹੈ |