02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਾਬਕਾ ਸਰੀਰਕ ਸਿੱਖਿਆ ਅਧਿਆਪਕ ਪਰਮਿੰਦਰ ਸਿੰਘ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 02-09-2025
ਨਥਾਣਾ, 1 ਸਤੰਬਰ (ਲੁੱਧੜ): ਸੇਵਾਮੁਕਤ ਸਰੀਰਕ ਸਿੱਖਿਆ ਅਧਿਆਪਕ ਅਤੇ ਪੰਜਾਬੀ ਸਾਹਿੱਤ ਦੇ ਆਲੋਚਕ ਪਰਮਿੰਦਰ ਸਿੰਘ ਨਥਾਣਾ (80) ਦਾ ਦਿਹਾਂਤ ਹੋ ਗਿਆ ਹੈ | ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਖਿਡਾਰੀ ਦੇ ਤੌਰ 'ਤੇ ਹਾਕੀ ਸਮੇਤ ਵੱਖ-ਵੱਖ ਖੇਡਾਂ ਵਿੱਚ ਚੰਗਾ ਨਾਮਣਾ ਖੱਟਿਆ,ਉੱਥੇ ਉਨ੍ਹਾਂ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਨਥਾਣਾ ਸਮੇਤ ਵੱਖ ਵੱਖ ਸਕੂਲਾਂ ਵਿੱਚ ਡਿਊਟੀ ਨਿਭਾਉਂਦਿਆਂ ਵਿਦਿਆਰਥੀਆਂ ਵਿੱਚ ਖੇਡਾਂ ਦੀ ਪ੍ਰਤੀ ਰੁਚੀ ਪੈਦਾ ਕੀਤੀ | 90ਵਿਆਂ ਦੇ ਦਹਾਕੇ ਪੇਂਡੂ ਖੇਡ ਮੇਲਿਆਂ ਦੌਰਾਨ ਉਹ ਵਧੀਆ ਅੰਪਾਇਰ ਅਤੇ ਕੁਮੈਂਟੈਂਟਰ ਵਜੋਂ ਜਾਣੇ ਜਾਂਦੇ ਰਹੇ | ਉਨ੍ਹਾਂ ਪੰਜਾਬੀ ਸਾਹਿੱਤ ਸਭਾ ਨਥਾਣਾ ਵਿੱਚ ਦੇ ਮੈਂਬਰ ਹੰੁਦਿਆਂ ਸਾਹਿੱਤਿਕ ਮੀਟਿੰਗਾਂ ਵਿੱਚ ਇੱਕ ਸੁਲਝੇ ਆਲੋਚਕ ਵਜੋਂ ਆਪਣਾ ਸਾਹਿੱਤਿਕ ਯੋਗਦਾਨ ਪਾਇਆ | ਇਲਾਕੇ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਖੇਡ ਸੰਸਥਾਵਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਬੇਟੇ ਜਸ਼ਨਵੀਰ ਸਿੰਘ ਸਿੱਧੂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੇ ਬਚਾਅ ਤੇ ਆਰਥਿਕ ਸਹਾਇਤਾ ਲਈ ਬਾਲਿਆਂਵਾਲੀ ਵਾਸੀਆਂ ਨੇ ਚੁੱਕਿਆ ਬੀੜਾ ਅਗਲੀ ਖ਼ਬਰ ਆਸ ਵੈੱਲਫ਼ੇਅਰ ਸੁਸਾਇਟੀ ਵਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ 26 ਯੂਨਿਟ ਖ਼ੂਨ ਦਾਨ
Ad Position 24
No active advertisement