15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਿਵਲ ਹਸਪਤਾਲ ਵਿਖੇ ਸਟਾਫ਼ ਵਲੋਂ ਲਗਾਇਆ ਗਿਆ ਧਰਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਰਾਮਪੁਰਾ ਫੂਲ, 2 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਬੀਤੀ ਰਾਤ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਐਕਸੀਡੈਂਟ ਹੋਣ ਕਾਰਨ ਦਾਖਲ ਹੋਏ ਮਰੀਜ਼ ਦੇ ਸੱਟਾਂ ਜ਼ਿਆਦਾ ਹੋਣ ਕਾਰਨ ਮਰੀਜ਼ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਰੈਫ਼ਰ ਕਰਨ ਅਤੇ ਲੇਡੀਜ਼ ਸਟਾਫ਼ ਦੀ ਵੀਡਿਓ ਬਣਾਉਣ ਨੂੰ ਲੈ ਕੇ ਕੁਝ ਵਿਅਕਤੀਆਂ ਵਲੋਂ ਐਮਰਜੈਂਸੀ ਵਿਚ ਆਨ ਡਿਊਟੀ ਡਾਕਟਰ ਅਤੇ ਆਨ ਡਿਊਟੀ ਸਟਾਫ਼ ਨਾਲ ਕੀਤੇ ਗਏ ਦੁਰਵਿਵਹਾਰ ਅਤੇ ਧੱਕਾ ਮੁੱਕੀ ਤੋਂ ਬਾਅਦ ਸਮੂਹ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਵਲੋਂ ਧਰਨਾ ਲਗਾਇਆ ਗਿਆ | ਸਿਵਲ ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਸਕਿਊਰਿਟੀ ਨਾ ਹੋਣ ਕਰਕੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦਾ ਲੰਬੇ ਸਮੇਂ ਤੋਂ ਐਮਰਜੈਂਸੀ ਡਾਕਟਰ ਅਤੇ ਸਟਾਫ਼ ਸਾਹਮਣਾ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਲੋਂ ਹਰਕਤ ਵਿਚ ਆਉਂਦਿਆਂ ਦੋਸ਼ੀਆਂ ਉਪਰ ਕਾਰਵਾਈ ਕਰਦਿਆਂ ਐਫ. ਆਈ. ਆਰ. ਕੱਟ ਦਿੱਤੀ ਗਈ ਅਤੇ ਐਮਰਜੈਂਸੀ ਸਟਾਫ਼ ਦੀ ਰਾਖੀ ਲਈ ਪੁਲਿਸ ਪ੍ਰਸ਼ਾਸਨ ਵਲੋਂ ਪੀ. ਸੀ. ਆਰ. ਦੀ ਡਿਊਟੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਲਗਾ ਦਿੱਤੀ ਹੈ | ਜਿਸ ਤੋਂ ਬਾਅਦ ਸਮੂਹ ਸਟਾਫ਼ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ | ਅੱਜ ਦੇ ਇਸ ਧਰਨੇ ਵਿਚ ਸਿਵਲ ਹਸਪਤਾਲ ਦੇ ਡਾ: ਬਿਕਰਮਜੀਤ ਸਿੰਘ, ਡਾ: ਵਿਸ਼ਵ ਕੌਸ਼ਲ, ਡਾ: ਭਾਨੂੰ ਪਿ੍ਆ, ਡਾ: ਨਵਦੀਪ ਸਿੰਘ, ਡਾ: ਸੌਰਵ ਜੈਨ, ਡਾ: ਸਵੀਟੀ ਗੋਇਲ, ਡਾ: ਮਾਲਿਕਾ, ਗੁਰਜਿੰਦਰ ਸਿੰਘ ਅÏਲਖ, ਗੁਰਿੰਦਰ ਸਿੰਘ ਵਿੱਕੀ, ਸੁਨੀਲ ਧੀਰ, ਦੀਪਕ ਕੁਮਾਰ, ਸੁਰਿੰਦਰ ਸਿੰਘ ਸ਼ਿੰਦਾ, ਅਮਨਦੀਪ ਸਿੰਘ, ਪ੍ਰਦੀਪ ਸ਼ਰਮਾ, ਇੰਦਰਜੀਤ ਸਿੰਘ, ਰਣਜੀਤ ਕੁਮਾਰ, ਰਾਕੇਸ਼ ਕੁਮਾਰ, ਜਗਮੇਲ ਸਿੰਘ, ਅਜੈ ਕੁਮਾਰ, ਗੁਰਦੀਪ ਰਾਣੀ, ਸਰਬਜੀਤ ਕੌਰ, ਅਮਨਦੀਪ ਕੌਰ, ਤੇਜਿੰਦਰ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਰਜਨੀ ਕਾਂਤ, ਸੁਖਦੀਪ ਕੌਰ, ਸਰਬਜੀਤ ਕੌਰ ਗਿੱਲ ਕਲਾਂ, ਵੀਰਪਾਲ ਕੌਰ, ਰਵੀ ਕੁਮਾਰ ਅਤੇ ਸਮੂਹ ਸਟਾਫ਼ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ 50.85 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਭਗਤਾ ਭਾਈਕਾ ਵਿਖੇ ਚੰਦਭਾਨ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਲੋਕਾਂ 'ਚ ਸਹਿਮ <br/>
Ad Position 24