ਬਾਲਿਆਂਵਾਲੀ, 3 ਸਤੰਬਰ (ਕੁਲਦੀਪ ਮਤਵਾਲਾ)-ਸੂਬਾ ਸਰਕਾਰ ਦੀ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਮੁੱਖ ਤਰਜੀਹ ਹੈ | ਉਕਤ ਪ੍ਰਗਟਾਵਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਮਾਨਵ ਵਿਕਾਸ ਸੰਸਥਾ ਇੰਡੀਆ ਤੇ ਕੋਨਿਕਾ ਮਿਨੋਲਟਾ ਦੇ ਸਾਂਝੇ ਉਪਰਾਲਿਆਂ ਤਹਿਤ ਪ੍ਰੋਜੈਕਟ ਅਰੋਗਿਆ ਸੀ.ਐਸ.ਆਰ ਸਕੀਮ ਅਧੀਨ ਹੈਲਥ ਏ ਟੀ ਐਮ ਮਸ਼ੀਨ ਨੂੰ ਲੋਕ ਅਰਪਿਤ ਕਰਨ ਮੌਕੇ ਕੀਤਾ | ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰ ਜੋਤ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਤੋਂ ਪਹਿਲਾਂ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਮਿਊਨਿਟੀ ਹੈਲਥ ਸੈਂਟਰ 'ਚ ਇੱਕ ਬਜ਼ੁਰਗ ਕੋਲੋਂ ਰੀਬਨ ਕਟਵਾ ਕੇ ਹੈਲਥ ਏ.ਟੀ.ਐਮ. ਮਸ਼ੀਨ ਲੋਕ ਅਰਪਣ ਕੀਤੀ | ਉਨ੍ਹਾਂ ਕਿਹਾ ਕਿ ਮਸ਼ੀਨਾਂ ਰਾਹੀਂ ਜਨਰਲ ਸਿਹਤ ਜਾਂਚ, ਡਾਇਬਟੀਜ਼, ਅਨੀਮੀਆ, ਕਾਰਡਿਕ, ਅੱਖਾਂ ਤੇ ਕੰਨਾਂ ਦਾ ਟੈੱਸਟ ਅਤੇ ਮੈਂਟਲ ਹੈਲਥ ਚੈੱਕਅਪ ਵੀ ਹੁੰਦਾ ਹੈ | ਉਨ੍ਹਾਂ ਨੇ ਮਾਨਵ ਵਿਕਾਸ ਸੰਸਥਾ ਦੇ ਸੀਨੀਅਰ ਆਉਟਰੀਚ ਅਫ਼ਸਰ ਕ੍ਰਾਂਤਿਕ ਤਿਵਾੜੀ ਦਾ ਧੰਨਵਾਦ ਕੀਤਾ | ਇਸ ਮੌਕੇ ਐੱਸ ਡੀ ਐਮ ਮੌੜ ਸੁਖਰਾਜ ਸਿੰਘ ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਸਿੰਗਲਾ, ਐੱਸ.ਐਮ.ਓ ਡਾ. ਸ਼ੈਲੀ ਅਰੋੜਾ, ਡਾ. ਕਮਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜ਼ਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਨਰਿੰਦਰ ਕੁਮਾਰ, ਬੀ.ਈ.ਈ. ਜਗਤਾਰ ਸਿੰਘ, ਹਸਪਤਾਲ ਐਡਮਿਨ ਸੀਨੂੰ ਤੇ ਸੁਧੀਰ ਕੁਮਾਰ ਆਦਿ ਤੋਂ ਇਲਾਵਾ ਆਪ ਆਗੂ ਜਗਸੀਰ ਸ਼ਰਮਾ ਪ੍ਰਧਾਨ ਬਲਾਕ ਰਾਮਪੁਰਾ, ਆਗੂ ਸੁਖਵੀਰ ਸਿੰਘ ਮਾਨ, ਸੁੱਚਾ ਸਿੰਘ, ਭੋਲਾ ਸਿੰਘ ਭੁੱਲਰ, ਜਗਸੀਰ ਸਿੰਘ ਰਾਮ ਨਿਵਾਸ, ਸੋਹਣ ਸਿੰਘ ਬੂਸਰ, ਲਾਲੀ ਸ਼ਰਮਾ ਕੋਟੜਾ ਆਦਿ ਆਪ ਦੇ ਆਗੂ ਹਾਜ਼ਰ ਸਨ |