09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬੀਬਾ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਵਰਕਰਾਂ ਤੇ ਆਮ ਲੋਕਾਂ ਦੇ ਘਰਾਂ 'ਚ ਪਹੁੰਚ ਕੇ ਸੁਖ-ਦੁੱਖ ਦੇ ਪਲਾਂ 'ਚ ਸਾਂਝ ਪਾਈ, ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ <br/>

Ad Position 21
No active advertisement
ਦੌਰੇ ਦੌਰਾਨ ਕੁਝ ਨੁਮਾਇੰਦਿਆਂ ਦੀ ਗੱਲ ਸੁਣਦੇ ਹਰਸਿਮਰਤ ਕੌਰ ਬਾਦਲ | <br/> 04-09-2025
ਤਲਵੰਡੀ ਸਾਬੋ, 3 ਸਤੰਬਰ (ਰਣਜੀਤ ਸਿੰਘ ਰਾਜੂ): ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਨੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਅਕਾਲੀ ਵਰਕਰਾਂ ਤੇ ਆਮ ਲੋਕਾਂ ਦੇ ਘਰਾਂ 'ਚ ਪਹੁੰਚ ਕੇ ਉਨ੍ਹਾਂ ਦੇ ਸੁਖ ਦੁਖ ਦੇ ਪਲਾਂ 'ਚ ਸਾਂਝ ਪਾਉਣ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਿਲਾਂ ਸੁਣਦਿਆਂ ਉਨ੍ਹਾਂ ਦੇ ਜਲਦ ਹੱਲ ਦਾ ਯਕੀਨ ਵੀ ਦਿਵਾਇਆ | ਬੀਬਾ ਹਰਸਿਮਰਤ ਕੌਰ ਬਾਦਲ ਨੇ ਕਈ ਪਰਿਵਾਰਾਂ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਖ਼ੁਸ਼ੀ ਗ਼ਮੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ ਲਵਾਈ | ਨਗਰ ਦੀ ਪ੍ਰਸਿੱਧ ਧਾਰਮਿਕ ਜਥੇਬੰਦੀ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਕਈ ਨੁਮਾਇੰਦਿਆਂ ਨੇ ਬੀਬਾ ਬਾਦਲ ਨਾਲ ਮੁਲਾਕਾਤ ਕਰਦਿਆਂ ਜਥੇਬੰਦੀ ਵਲੋਂ ਪਿਛਲੇ ਸਮੇਂ ਤੋਂ ਚਲਾਏ ਜਾ ਰਹੇ ਧਾਰਮਿਕ/ਸਮਾਜਿਕ ਕਾਰਜਾਂ ਬਾਰੇ ਜਾਣੂੰ ਕਰਵਾਉਂਦਿਆਂ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਨ੍ਹਾਂ ਨੂੰ ਗੁਰੂ ਕੇ ਲੰਗਰ ਲਗਾਉਣ ਲਈ ਪੱਕੀ ਜਗ੍ਹਾ ਦਿਵਾਉਣ ਤਾਂ ਕਿ ਵਿਸਾਖੀ ਅਤੇ ਹੋਰ ਪੁਰਬਾਂ ਮੌਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ | ਮਿਲੀ ਜਾਣਕਾਰੀ ਅਨੁਸਾਰ ਬੀਬਾ ਬਾਦਲ ਨੇ ਜਥੇਬੰਦੀ ਦੇ ਆਗੂਆਂ ਨੂੰ ਯਕੀਨ ਦਿਵਾਇਆ ਕਿ ਉਹ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨਗੇ, ਅਗਰ ਉਹ ਅਜਿਹਾ ਕਰ ਸਕਦੇ ਹੋਏ ਤਾਂ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ | ਉੱਧਰ ਗੱਲਬਾਤ ਦੌਰਾਨ ਬੀਬਾ ਬਾਦਲ ਨੇ ਹੜ੍ਹਾਂ ਦੇ ਮੁੱਦਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਸਰਕਾਰ ਪੀੜਿਤ ਲੋਕਾਂ ਦੀ ਸਾਰ ਲੈਣ ਅਤੇ ਉਨ੍ਹਾਂ ਤੱਕ ਮਦਦ ਪਹੁੰਚਾਉਣ 'ਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਲੋਕਾਂ ਦੀ ਔਖੇ ਵੇਲੇ ਬਾਂਹ ਫੜਨ ਦੇ ਮੰਸੂਬੇ ਤਹਿਤ ਹੜ੍ਹ ਪੀੜਤਾਂ ਨੂੰ ਬਣਦੀ ਮਦਦ ਪਹੁੰਚਾਈ ਹੈ ਅਤੇ ਅੱਗੋਂ ਵੀ ਮਦਦ ਜਾਰੀ ਰਹੇਗੀ | ਬੀਬਾ ਬਾਦਲ ਨਾਲ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਰਵੀ ਕੁਮਾਰ ਕੋਕੀ ਕੌਂਸਲਰ, ਸ਼ਹਿਰੀ ਪ੍ਰਧਾਨ ਹਰਮੋਹਿੰਦਰ ਸਿੰਘ, ਰਣਜੀਤ ਸਿੰਘ ਮਲਕਾਣਾ, ਹਰਤਾਬਲ ਸਿੰਘ ਸੁੱਖੀ ਨਿੱਜੀ ਸਹਾਇਕ ਸਿੱਧੂ, ਤੇਜਾ ਸਿੰਘ ਮਲਕਾਣਾ, ਜਸਵਿੰਦਰ ਸਿੰਘ ਸਿੱਧੂ, ਠਾਣਾ ਸਿੰਘ ਚੱਠਾ, ਸੁਰਜੀਤ ਸਿੰਘ ਭੱਮ, ਡਾ. ਗੁਰਮੇਲ ਸਿੰਘ ਘਈ, ਮਨਜੀਤ ਸਿੰਘ ਭਾਗੀਵਾਂਦਰ, ਪਾਲੀ ਗਿੱਲ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 553 ਗਰਾਮ ਹੈਰੋਇਨ ਸਮੇਤ ਤਿੰਨ ਕਾਰ ਸਵਾਰ ਗਿ੍ਫ਼ਤਾਰ <br/> ਅਗਲੀ ਖ਼ਬਰ ਬਿਹਤਰ ਸਿਹਤ ਸਹੂਲਤਾਂ ਦੇਣਾ ਸੂਬਾ ਸਰਕਾਰ ਦਾ ਮਕਸਦ-ਵਿਧਾਇਕ ਮਾਈਸ਼ਰਖਾਨਾ <br/>
Ad Position 24